ਇਸੇ ਹਫਤੇ ਪੈ ਸਕਦੈ ਮੀਂਹ, ਪਠਾਨਕੋਟ ਤੇ ਜਲੰਧਰ ‘ਚ ਪੈ ਰਹੀ ਸਭ ਤੋਂ ਵੱਧ ਠੰਡ, ਪੜ੍ਹੋ ਮੌਸਮ ਦੀ ਪੂਰੀ ਜਾਣਕਾਰੀ

0
2079

ਜਲੰਧਰ/ਪਠਾਨਕੋਟ | ਪੰਜਾਬ ’ਚ ਠੰਡ ਵਧਣੀ ਸ਼ੁਰੂ ਹੋ ਗਈ ਹੈ। 26 ਨਵੰਬਰ ਨੂੰ ਪਠਾਨਕੋਟ ਤੇ ਜਲੰਧਰ ਸਭ ਤੋਂ ਵੱਧ ਠੰਡੇ ਰਹੇ। ਇਥੇ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰੇ ਕਈ ਥਾਵਾਂ ’ਤੇ ਸੰਘਣੀ ਧੁੰਦ ਰਹੀ। ਦੂਜੇ ਪਾਸੇ ਬਠਿੰਡਾ ’ਚ ਪਾਰਾ 6 ਡਿਗਰੀ, ਰੋਪੜ ’ਚ 6.6 ਡਿਗਰੀ ਰਿਹਾ। ਜਦਕਿ ਫ਼ਰੀਦਕੋਟ ’ਚ ਪਾਰਾ 7 ਡਿਗਰੀ, ਲੁਧਿਆਣਾ ’ਚ 8.6 ਡਿਗਰੀ, ਗੁਰਦਾਸਪੁਰ ’ਚ 8 ਡਿਗਰੀ, ਪਟਿਆਲਾ ’ਚ 9.4 ਡਿਗਰੀ, ਅੰਮ੍ਰਿਤਸਰ ’ਚ 7.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ 30 ਨਵੰਬਰ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ । ਜਦਕਿ ਦਸੰਬਰ ਦੇ ਪਹਿਲੇ ਹਫ਼ਤੇ ’ਚ ਮੌਸਮ ਬਦਲੇਗਾ। ਪੱਛਮੀ ਗੜਬੜੀ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਾਰਿਸ਼ ਹੋ ਸਕਦੀ ਹੈ।