ਰੇਲਵੇ ਵਿਭਾਗ ਅੰਮ੍ਰਿਤਸਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਚਲਾਈਆਂ ਜਾਣਗੀਆਂ 2 ਸਪੈਸ਼ਲ ਟਰੇਨਾਂ, ਪੜ੍ਹੋ ਕਦੋਂ ਤੇ ਕਿਥੋਂ ਚੱਲਣੀਆਂ

0
960

ਫਿਰੋਜ਼ਪੁਰ | ਇਥੋਂ ਮੁਸਾਫਿਰਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਗਰਮੀ ਦੀਆਂ ਛੁੱਟੀਆਂ ਦੇ ਸੀਜ਼ਨ ਵਿਚ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਜੈਨਗਰ ਅਤੇ ਅਜਮੇਰ ਤੋਂ ਦਰਭੰਗਾ ਲਈ 2 ਸਪੈਸ਼ਲ ਹਫਤਾਵਾਰੀ ਟਰੇਨਾਂ ਚਲਾਉਣ ਜਾ ਰਿਹਾ ਹੈ। ਸੂਚਨਾ ਅਨੁਸਾਰ ਅੰਮ੍ਰਿਤਸਰ ਤੋਂ ਜੈਨਗਰ ਵਿਚਾਲੇ 9 ਜੂਨ ਤੱਕ ਅਤੇ ਅਜਮੇਰ ਤੋਂ ਦਰਭੰਗਾ ਵਿਚਾਲੇ 7 ਜੂਨ ਤੋਂ 28 ਜੂਨ ਤੱਕ ਸਪੈਸ਼ਲ ਰੇਲ ਗੱਡੀਆਂ ਚੱਲਣ ਜਾ ਰਹੀਆਂ ਹਨ।

ਗੱਡੀ ਨੰ. 06267 ਹਰ ਸ਼ੁੱਕਰਵਾਰ ਜੈਨਵਰ ਤੋਂ ਸ਼ਾਮ 7 ਵਜੇ ਚੱਲ ਕੇ ਐਤਵਾਰ ਤੜਕੇ 1.25 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਲਈ ਗੱਡੀ ਨੰ. 05368 ਹਰ ਐਤਵਾਰ ਸਵੇਰੇ 4.25 ਵਜੇ ਰਵਾਨਾ ਹੋ ਕੇ ਸੋਮਵਾਰ ਬਾਅਦ ਦੁਪਹਿਰ 1.10 ਵਜੇ ਜੈਨਗਰ ਪਹੁੰਚਿਆ ਕਰੇਗੀ। ਦੋਵੇਂ ਪਾਸਿਓਂ ਇਸ ਰੇਲ ਗੱਡੀ ਦਾ ਠਹਿਰਾਅ ਮਧੂਬਨੀ, ਦਰਭੰਗਾ, ਸਮਸਤੀਪੁਰ, ਮੁਜੱਫਰਨਗਰ, ਮੁਰਾਦਾਬਾਦ, ਗਾਜ਼ੀਆਬਾਦ, ਦਿੱਲੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ। ਗੱਡੀ ਨੰਬਰ 05537 ਦਰਭੰਗਾ ਰੇਲਵੇ ਸਟੇਸ਼ਨ ਤੋਂ ਹਰ ਬੁੱਧਵਾਰ 1.15 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9.40 ਵਜੇ ਅਜਮੇਰ ਪਹੁੰਚਿਆ ਕਰੇਗੀ।

ਇਥੋਂ ਵਾਪਸੀ ਲਈ ਗੱਡੀ ਨੰਬਰ 05538 ਹਰ ਵੀਰਵਾਰ ਰਾਤ 11.25 ਵਜੇ ਰਵਾਨਾ ਹੋ ਕੇ ਸ਼ਨੀਵਾਰ ਸਵੇਰੇ 6.50 ਵਜੇ ਦਰਭੰਗਾ ਪਹੁੰਚਿਆ ਕਰੇਗੀ। ਦੋਵੇਂ ਪਾਸਿਓਂ ਇਸ ਰੇਲ ਗੱਡੀ ਦਾ ਠਹਿਰਾਅ ਸੀਤਾਮੜ੍ਹੀ, ਬੈਰਾਗਨਿਆ, ਰਕਸੌਲ, ਨਰਕਟੀਆਗੰਜ਼, ਕਪਤਾਨਗੰਜ, ਗੌਰਖਪੁਰ, ਖਲੀਲਾਬਾਦ, ਬਸਤੀ ਗੋਂਡਾ, ਸੀਤਾਪੁਰ, ਸ਼ਾਹਜਹਾਂਪੁਜ, ਮਥੁਰਾ, ਅਛਨੇਰਾ, ਬਾਂਦੀਕੁਈ, ਜੈਪੁਰ, ਕਿਸ਼ਨਗੜ੍ਹ ਸਟੇਸ਼ਨਾਂ ’ਤੇ ਹੋਵੇਗਾ।