ਉੱਜ ਦਰਿਆ ਪਾਰ ਜਾਣ ਵਾਲੇ ਲੋਕਾਂ ਲਈ RED ALERT, ਸਕੂਲਾਂ ‘ਚ ਵੀ ਛੁੱਟੀ ਦਾ ਐਲਾਨ

0
3223

ਪਠਾਨਕੋਟ : ਪਠਾਨਕੋਟ ਦੇ ਬਮਿਆਲ ਬਲਾਕ ‘ਚ ਉੱਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਰਕੇ ਲਾਗਲੇ ਪਿੰਡਾਂ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਦਰਿਆ ਪਾਰ ਲੰਘਣ ਲਈ ਰੋਕ ਲਗਾ ਦਿੱਤੀ ਹੈ। ਉੱਜ ਪਾਰ ਜਾਣ ਵਾਲੇ ਲੋਕਾਂ ਨੂੰ ਅਤੇ ਮੁਲਾਜ਼ਮਾਂ ਨੂੰ ਅੱਗੇ ਜਾਣ ਤੋਂ ਰੋਕਿਆ ਹੈ ਕਿਉਂਕਿ ਉੱਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਬੁੱਧਵਾਰ ਸਵੇਰੇ 2.60 ਲੱਖ ਕਿਊਸਿਕ ਪਾਣੀ ਪੰਜਾਬ ਦੀ ਉੱਜ ਨਦੀ ‘ਚ ਛੱਡਿਆ ਗਿਆ ਹੈ।

ਉੱਜ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਦਰਿਆ ਕਿਨਾਰੇ ਛੱਡ ਕੇ ਕਿਸੇ ਸੁਰੱਖਿਅਤ ਟਿਕਾਣਿਆਂ ‘ਤੇ ਜਾਣ ਲਈ ਕਿਹਾ ਗਿਆ ਹੈ। ਐਸਡੀਐਮ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਬਮਿਆਲ ਬਲਾਕ ਦੇ ਸਮੂਹ ਪ੍ਰਾਇਮਰੀ ਸਕੂਲਾਂ ‘ਚ ਅੱਜ ਐਲਾਨ ਦਿੱਤੀ ਗਈ ਹੈ।