ਰਾਘਵ ਚੱਢਾ ਨੇ ਚੰਡੀਗੜ੍ਹ ਚੋਣ ‘ਤੇ ਭਾਜਪਾ ‘ਤੇ ਵਿੰਨ੍ਹਿਆ ਤੰਜ, ਕਿਹਾ – ਧੋਖੇ ਨਾਲ ਜਿੱਤੀ ਬਾਜ਼ੀ ਮਾਇਨੇ ਨਹੀਂ ਰੱਖਦੀ

0
444

ਚੰਡੀਗੜ੍ਹ, 30 ਜਨਵਰੀ | ਚੰਡੀਗੜ੍ਹ ਵਿਚ ਮੇਅਰ ਦੀ ਚੋਣ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ INDIA ਗਠਜੋੜ ਅਤੇ ਭਾਜਪਾ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਦੋਵਾਂ ਵਿਚਕਾਰ ਹੰਗਾਮਾ ਮਚ ਗਿਆ ਹੈ।

‘ਆਪ’ ਆਗੂ ਰਾਘਵ ਚੱਢਾ ਤੇ ਕਾਂਗਰਸੀ ਆਗੂ ਪਵਨ ਬਾਂਸਲ ਨੇ ਪ੍ਰੈੱਸ ਕਾਨਫਰੰਸ ਕੀਤੀ। ਰਾਘਵ ਚੱਢਾ ਨੇ ਭਾਜਪਾ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਧੋਖੇ ਨਾਲ ਜਿੱਤੀ ਬਾਜ਼ੀ ਮਾਇਨੇ ਨਹੀਂ ਰੱਖਦੀ। ਚੱਢਾ ਨੇ ਚੋਣਾਂ ਦੁਬਾਰਾ ਕਰਵਾਉਣ ਦਾ ਪ੍ਰਸਤਾਵ ਰੱਖਿਆ।

ਕਾਂਗਰਸੀ ਆਗੂ ਪਵਨ ਬਾਂਸਲ ਨੇ ਦੱਸਿਆ ਕਿ ਭਾਜਪਾ ਦੇ ਮਨੋਜ ਕੁਮਾਰ ਨੂੰ ਕੁੱਲ 16 ਵੋਟਾਂ ਮਿਲੀਆਂ ਤੇ ‘ਆਪ’ ਦੇ ਕੁਲਦੀਪ ਨੂੰ 12 ਵੋਟਾਂ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਬਾਕੀ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਹ ਧੋਖਾ ਹੈ। ਬਾਂਸਲ ਨੇ ਅੱਗੇ ਕਿਹਾ ਕਿ ਇਹ ਜਿੱਤ ਪਹਿਲਾਂ ਹੀ ਤੈਅ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਬੁੱਧਵਾਰ ਨੂੰ ਕਰੇਗੀ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/897291601860742