ਬਠਿੰਡਾ ਦੀ ਰਾਧਿਕਾ ਦਾ ਗਿੰਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ, ਇਕ ਉਂਗਲ ਨਾਲ 4.57 ਸੈਕਿੰਡ ‘ਚ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ

0
678

ਬਠਿੰਡਾ | ਜ਼ਿਲ੍ਹੇ ਦੇ ਕਸਬਾ ਫੂਲ ਟਾਊਨ ਨਾਲ ਸਬੰਧਤ ਰਾਧਿਕਾ ਸ਼ਰਮਾ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਰਾਧਿਕਾ ਨੇ ਟੱਚ ਸਕਰੀਨ ਮੋਬਾਈਲ ਤੇ ਹੱਥ ਦੀ ਸਿਰਫ਼ ਇਕ ਉਂਗਲੀ ਨਾਲ ਏ ਤੋਂ ਜ਼ੈੱਡ ਤੱਕ ਅੰਗਰੇਜ਼ੀ ਵਰਣਮਾਲਾ ਸਭ ਤੋਂ ਤੇਜ਼ ਰਫ਼ਤਾਰ ਅਤੇ ਸੱਭ ਤੋਂ ਘੱਟ ਸਮੇਂ 4.57 ਸੈਕਿੰਡ ਵਿਚ ਟਾਈਪ ਕੀਤਾ, ਜਿਸ ਤੋਂ ਬਾਅਦ ਉਸ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ‘ਚ ਦਰਜ ਹੋਇਆ ਹੈ। ਉਸ ਨੇ ਯੂਨਾਈਟਿਡ ਅਰਬ ਅਮੀਰਾਤ ਦੇ ਮਿਕਾਇਲ ਫਿਰਾਜ਼ ਦੇ ਗਿੰਨੀਜ਼ ਵਰਲਡ ਰਿਕਾਰਡ ਨੂੰ ਤੋੜਿਆ ਹੈ।

ਉਸ ਦੇ ਪਿਤਾ ਗੌਤਮ ਰਿਸ਼ੀ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਤਾਇਨਾਤ ਹਨ ਅਤੇ ਉਸ ਨੇ ਇਹ ਗਿੰਨੀਜ਼ ਵਰਲਡ ਰਿਕਾਰਡ ਪਿਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ। ਰਾਧਿਕਾ ਦੇ ਪਿਤਾ ਗੌਤਮ ਰਿਸ਼ੀ ਅਤੇ ਮਾਂ ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਬਹੁਤ ਹੀ ਸਮਝਦਾਰ ਲੜਕੀ ਹੈ।

ਰਾਧਿਕਾ ਚੰਡੀਗੜ੍ਹ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਹਾਲਾਂਕਿ ਉਸ ਨੇ ਇਹ ਰਿਕਾਰਡ 15 ਜਨਵਰੀ 2023 ਨੂੰ ਬਣਾ ਲਿਆ ਸੀ ਪਰ ਗਿੰਨੀਜ਼ ਵਰਲਡ ਰਿਕਾਰਡ ਦੀ ਮੈਨੇਜਮੈਂਟ ਟੀਮ ਵੱਲੋਂ ਪੂਰੇ ਤਕਨੀਕੀ ਮੁਲਾਂਕਣ ਤੋਂ ਬਾਅਦ 6 ਜੂਨ ਨੂੰ ਅਪਣੀ ਅਧਿਕਾਰਤ ਵੈੱਬਸਾਈਟ ਉਪਰ ਇਹ ਰਿਕਾਰਡ ਕਾਇਮ ਹੋਣ ਦਾ ਰਸਮੀਂ ਐਲਾਨ ਕਰ ਦਿੱਤਾ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ