Rabia Sidhu Active in Politics : ਸਿੱਧੂ ਦੀ ਗੈਰਹਾਜ਼ਰੀ ‘ਚ ਧੀ ਰਾਬੀਆ ਨੇ ਕੀਤਾ ਸੜਕ ਦਾ ਉਦਘਾਟਨ

0
933

ਅੰਮ੍ਰਿਤਸਰ | ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਕਮਾਨ ਸੰਭਾਲੀ ਹੈ।

ਦੱਸ ਦੇਈਏ ਕਿ ਰਾਬੀਆ ਨੇ ਮੰਗਲਵਾਰ ਨੂੰ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਮੈਦਾਨ ਵਿੱਚ ਉੱਤਰੀ ਹੈ।

ਇਸ ਦੇ ਨਾਲ ਹੀ ਰਾਬੀਆ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਉਹ ਆਪਣੇ ਪਿਤਾ ਦੇ ਵਿਕਾਸ ਦਾ ਝੰਡਾ ਜ਼ਰੂਰ ਚੁੱਕਣਗੇ।

ਇਸ ਤੋਂ ਪਹਿਲਾਂ ਵੀ ਰਾਬੀਆ ਸਿੱਧੂ ਨੂੰ ਰਾਜਨੀਤਿਕ ਗਤੀਵਿਧੀਆਂ ਵਿੱਚ ਆਪਣੇ ਪਿਤਾ ਦਾ ਸਮਰਥਨ ਕਰਦੇ ਦੇਖਿਆ ਗਿਆ ਹੈ।

ਪਿਛਲੇ ਸਾਲ ਮਈ ਵਿੱਚ ਜਦੋਂ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਨਵਜੋਤ ਸਿੱਧੂ ਪਟਿਆਲਾ ਵਿੱਚ ਸਨ, ਰਾਬੀਆ ਨੇ ਇਸ ਦੌਰਾਨ ਘਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਝੰਡਾ ਵੀ ਲਹਿਰਾਇਆ ਸੀ।