ਪੰਜਾਬ ਦੇ ਡੀਜੀਪੀ ਦੀ ਰਿਹਾਇਸ਼ ਅੱਗੇ ਲਾਇਆ ਕੁਆਰੰਟੀਨ ਦਾ ਨੋਟਿਸ, ਸਰਕਾਰ ਨੇ ਦਿੱਤਾ ਸਪਸ਼ਟੀਕਰਨ

    1
    428

    ਚੰਡੀਗੜ੍ਹ . ਪੰਜਾਬ ਡੀ.ਜੀ.ਪੀ ਦਿਨਕਰ ਗੁਪਤਾ ਦੀ ਸਰਕਾਰੀ ਰਿਹਾਇਸ਼ ਨੂੰ ਕੁਆਰੰਟੀਨ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਇਹ ਕਿਆਸਰਾਈਆਂ ਲਾਈਆਂ ਜਾਣ ਲੱਗੀਆਂ ਸਨ ਕਿ ਜੇਕਰ ਉਨ੍ਹਾਂ ਦੀ ਰਿਹਾਇਸ਼ ਅੱਗੇ ਕੁਆਰੰਟੀਨ ਦਾ ਨੋਟਿਸ ਲਾਇਆ ਗਿਆ ਹੈ ਤਾਂ ਡੀ.ਜੀ.ਪੀ ਦਿਨਕਰ ਗੁਪਤਾ ਦਾ ਬਾਹਰ ਆਉਣ ਜਾਣ ਕਿਉਂ ਹੋ ਰਿਹਾ ਸੀ।

    ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਪਸ਼ਟੀਕਰਨ ਦਿੱਤਾ ਹੈ।

    ਉਨ੍ਹਾਂ ਲਿਖਿਆ ਕਿ ਡੀ.ਜੀ.ਪੀ ਦੀ ਬੇਟੀ 16 ਮਾਰਚ ਦੀ ਸਵੇਰ ਵਿਦੇਸ਼ ਤੋਂ ਵਾਪਸ ਆਈ ਸੀ। ਭਾਵੇਂ ਉਸਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ ਪਰ ਫੇਰ ਵੀ ਪ੍ਰੋਟੋਕੋਲ ਅਨੁਸਾਰ ਉਹ ਕੁਆਰੰਟੀਨ ਹੋਈ। 14 ਦਿਨਾਂ ਦੀ ਮਿਆਦ ਬੀਤੇ ਕੱਲ੍ਹ ਸਵੇਰੇ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਬੇਟੀ ਬਿਲਕੁਲ ਠੀਕ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ। 

    1 COMMENT

    Comments are closed.