ਚੰਡੀਗੜ . ਮੁਕਤਸਰ ਦੇ ਰਹਿਣ ਵਾਲੇ ਨੌਜਵਾਨ ਪੱਤਰਕਾਰ ਅਮਨ ਬਰਾੜ ਨੇ ਸੋਮਵਾਰ ਸ਼ਾਮ ਨਵੀਂ ਦਿੱਲੀ ‘ਚ ਖੁਦਕੁਸ਼ੀ ਕਰ ਲਈ। ਮੌਜੂਦਾ ਸਮੇਂ ‘ਚ ਉਹ ਨਿਊਜ਼-18 ਚੈਨਲ ਨਾਲ ਜੁੜੇ ਸਨ ਅਤੇ ਚੰਡੀਗੜ ‘ਚ ਰਿਪੋਰਟਿੰਗ ਕਰ ਰਹੇ ਸਨ। ਅਮਨ ਬਰਾੜ ਦੇ ਦੋਸਤਾਂ ਮੁਤਾਬਿਕ ਉਸ ਦੀ ਰੀੜ ਦੀ ਹੱਡੀ ‘ਚ ਕੈਂਸਰ ਸੀ। ਪਿਛਲੇ ਕਰੀਬ 10 ਦਿਨ ਤੋਂ ਉਹ ਨਵੀਂ ਦਿੱਲੀ ‘ਚ ਆਪਣੇ ਟੈਸਟ ਕਰਵਾ ਰਹੇ ਸਨ। ਕੱਲ ਸ਼ਾਮ ਜਦੋਂ ਉਹਨਾਂ ਨੂੰ ਫੋਨ ਕੀਤੇ ਗਏ ਤਾਂ ਉਹਨਾਂ ਕਿਸੇ ਫੋਨ ਦਾ ਜਵਾਬ ਨਹੀਂ ਦਿੱਤਾ। ਬਾਅਦ ‘ਚ ਪਤਾ ਲੱਗਿਆ ਕਿ ਉਹਨਾਂ ਮੈਟਰੋ ਰੇਲ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਰਹੀ।
ਅਮਨ ਨੇ ਆਈਆਈਐਮਸੀ ਦਿੱਲੀ ਤੋਂ ਪੱਤਰਕਾਰੀ ਦੀ ਪੜਾਈ ਕੀਤੀ ਸੀ। ਨਿਊਜ਼-18 ਗਰੁੱਪ ਨਾਲ ਜੁੜਣ ਤੋਂ ਪਹਿਲਾਂ ਉਹ ਹਿੰਦੁਸਤਾਨ ਟਾਈਮਜ਼, ਯੂਸੀ ਨਿਊਜ਼ ਅਤੇ ਇੰਡੀਆ ਨਿਊਜ਼ ਪੰਜਾਬ ਨਾਲ ਜੁੜੇ ਰਹੇ ਹਨ। ਅਦਾਰਾ ‘ਪੰਜਾਬੀ ਬੁਲੇਟਿਨ’ ਅਮਨ ਬਰਾੜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੈ।