ਪੰਜਾਬ ਦੇ ਸ਼ਾਹੀ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦਾ ਦਿਹਾਂਤ, CMC ‘ਚ ਲਿਆ ਆਖਰੀ ਸਾਹ

0
1535

ਲੁਧਿਆਣਾ | ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਦੇਰ ਰਾਤ ਲੁਧਿਆਣਾ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਜਾਮਾ ਮਸਜਿਦ ਫੀਲਡ ਗੰਜ ਚੌਕ ਲੁਧਿਆਣਾ ਦੇ ਬਾਹਰ ਅੱਜ ਰਾਤ 8:30 ਵਜੇ ਅਦਾ ਕੀਤੀ ਜਾਵੇਗੀ। ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਹਬੀਬੁਰ ਰਹਿਮਾਨ ਨੇ ਦਿੱਤੀ।

ਮੁੱਖ ਮੰਤਰੀ ਸਣੇ ਕਈ ਆਗੂਆਂ ਨੇ ਜਤਾਇਆ ਸੋਗ

ਸ਼ਾਹੀ ਇਮਾਮ ਦੇ ਅਚਾਨਕ ਦੁਨੀਆ ਛੱਡਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਮੁਸਲਿਮ ਸਮਾਜ ਨੂੰ ਧੱਕਾ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਮੇਅਰ ਬਲਕਾਰ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਸ਼ਾਹੀ ਇਮਾਮ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ।

ਫਿਲਮ ਸੁਫਨਾ ‘ਚ ਰਸੂਲ ਸ਼ਬਦ ਨੂੰ ਲੈ ਕੇ ਜਤਾਇਆ ਸੀ ਇਤਰਾਜ਼

ਜ਼ਿਕਰਯੋਗ ਹੈ ਕਿ ਸ਼ਾਹੀ ਇਮਾਮ ਨੇ ਫਿਲਮ ‘ਸੁਫਨਾ’ ਦੇ ਗੀਤ ‘ਕਬੂਲ ਹੈ’ ‘ਚ ਰਸੂਲ ਸ਼ਬਦ ਦਾ ਇਸਤੇਮਾਲ ਕਰਨ ਤੋਂ ਬਾਅਦ ਐਮੀ ਵਿਰਕ ਤੇ ਲੇਖਕ ਜਾਨੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।

ਜਸਨੂਰ ਨਾਂ ਦੀ ਲੜਕੀ ਨੇ ਰਸੂਲ ਸ਼ਬਦ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਸ ਨਾਲ ਮੁਸਲਿਮ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਐਮੀ ਵਿਰਕ ਤੇ ਜਾਨੀ ਮਾਫ਼ੀ ਮੰਗਣ। ਜਸਨੂਰ ਨੇ ਇਸ ਦੀ ਸ਼ਿਕਾਇਤ ਜਾਮਾ ਮਸਜਿਦ ਲੁਧਿਆਣਾ ਦੇ ਨਾਇਬ ਮੌਲਾਨਾ ਹਬੀਬ ਉਰ ਰਹਿਮਾਨ ਨੂੰ ਕੀਤੀ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)