ਜਲੰਧਰ। ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਬਕਾ ਕੌਂਸਲਰ ਸਣੇ 48 ਅਕਾਲੀ ਆਗੂਆਂ ਸਮੇਤ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਸਾਬਕਾ ਡਿਪਟੀ ਮੇਅਰ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ ਕਿ ਅਕਾਲੀ ਦਲ ਨੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਅਣਗੌਲਿਆ ਹੈ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਕਦੇ ਵੀ ਹੇਠਲੇ ਪਾਰਟੀ ਵਰਕਰਾਂ ਦੀਆਂ ਮੰਗਾਂ ਵੱਲ਼ ਧਿਆਨ ਨਹੀ ਦਿੱਤਾ। ਕਮਲਜੀਤ ਭਾਟੀਆ ਨੇ ਕਿਹਾ ਕਿ ਊਹ ਲਗਾਤਾਰ 36 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ।