ਜਲੰਧਰ। ਦੇਸ਼ ਭਗਤ ਯਾਦਗਾਰ ਹਾਲ ਵਿਚ 31ਵਾਂ ਗਦਰੀ ਬਾਬਿਆਂ ਦਾ ਮੇਲਾ 30 ਅਕਤੂਬਰ ਤੋਂ ਇਕ ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਮਹਾਨਗਰ ਵਿਚ ਦੇਸ਼ ਭਗਤਾਂ ਦੀ ਗਾਥਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਗਦਰ ਲਹਿਰ ਦੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਵਿਚ ਮੇਲਾ ਗਦਰੀ ਬਾਬਿਆਂ ਦਾ 31ਵੇਂ ਪੜਾਅ ਵਿਚ ਪਹੁੰਚ ਚੁੱਕਾ ਹੈ। ਪ੍ਰੋਗਰਾਮ ਦੀ ਸ਼ੁਰੂਆਤ 30 ਅਕਤੂਬਰ ਨੂੰ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਪ੍ਰਬੰਧਕ ਮੇਲੇ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਵਿਚ ਜੁਟੇ ਹੋਏ ਹਨ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਭਾਸ਼ਣ ਦੇਣਗੇ।
ਗੀਤ ਸੰਗੀਤ ਤੇ ਕਵੀ ਦਰਬਾਰ ਦੇ ਬਾਅਦ ਨਾਟਕਾਂ ਤੇ ਗੀਤਾਂ ਦੀ ਸ਼ਾਮ ਹੋਵੇਗੀ। ਪਹਿਲੀ ਨਵੰਬਰ ਨੂੰ ਪੂਰੀ ਰਾਤ ਦੇਸ਼ ਭਗਤੀ ਦੇ ਗੀਤਾਂ ਤੇ ਨਾਟਕਾਂ ਦਾ ਮੰਚਨ ਹੋਵੇਗਾ। ਇਸ ਵਿਚ ਲਹਿੰਦੇ ਪੰਜਾਬ ਤੋਂ ਅਜੋਕਾ ਥਿਏਟਰ ਵਲੋਂ ‘ਅੰਨ੍ਹੀ ਮਾਈਂ ਦਾ ਸੁਪਨਾ’, ਸਾਂਝਾ ਵੇਹੜਾ ਪੰਜਾਬ ਕਸੂਪ ਲਹਿੰਦਾ ਪੰਜਾਬ ਵਲੋਂ ‘ਸੰਮੀ ਦੀ ਵਾਰ’ ਪੇਸ਼ ਕੀਤੀ ਜਾਵੇਗੀ।
ਪ੍ਰੋਗਰਾਮ ਵਿਚ ਡਾ. ਬੀ. ਆਰ. ਅੰਬੇਡਕਰ ਦੇ ਪੋਤੇ ਡਾ. ਰਾਜ ਰਤਨ ਵਿਚਾਰ ਪੇਸ਼ ਕਰਨਗੇ। ਨਾਲ ਹੀ ਲੇਖਕ ਡਾ. ਨਵਸ਼ਰਨ ਵੀ ਆਪਣੇ ਵਿਚਾਰ ਰੱਖਣਗੇ। ਮੇਲਾ ਭਾਰਤੀ ਸੂਰਵੀਰਾਂ ਦੇ ਬਲਿਦਾਨ ਦੀ ਯਾਦ ਵਿਚ ਲਗਾਇਆ ਜਾ ਰਿਹਾ ਹੈ। ਇਸ ਲਈ ਪ੍ਰਦਰਸ਼ਨੀ ਵਿਚ ਉਨ੍ਹਾਂ ਨਾਲ ਸਬੰਧਤ ਕਈ ਪੁਸਤਕਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪ੍ਰੋਗਰਾਮ ਵਿਚ ਸ਼ਹੀਦ-ਏ-ਆਜਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਦੇ ਇਲਾਵਾ ਪੰਜਾਬ ਤੇ ਦੇਸ਼ ਦੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।