ਕੈਪਟਨ ਦੇ ਮੰਤਰੀਆਂ ਨਾਲ ਸਿੱਧਾ ਪੰਗਾ ਲੈਣ ਵਾਲੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦਾ ਤਬਾਦਲਾ

0
11319

ਡੀਜੀਪੀ ਦਿਨਕਰ ਗੁਪਤਾ ਦੇ ਪਤਨੀ ਵਿਨੀ ਮਹਾਜਨ ਬਣੇ ਨਵੇਂ ਚੀਫ ਸੈਕਟਰੀ

ਚੰਡੀਗੜ੍ਹ . ਸ਼ਰਾਬ ਦੇ ਮਸਲੇ ‘ਤੇ ਕੈਪਟਨ ਦੇ ਮੰਤਰੀਆਂ ਨਾਲ ਸਿੱਧਾ ਖਹਿਬੜਣ ਵਾਲੇ ਸੂਬੇ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦਾ ਤਬਾਦਲਾ ਹੋ ਗਿਆ ਹੈ। ਉਨ੍ਹਾਂ ਦੀ ਥਾਂ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੀ ਪਤਨੀ ਆਈਏਐਸ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਗਾਇਆ ਗਿਆ ਹੈ।

ਕਰਨ ਅਵਤਾਰ ਸਿੰਘ ਨੇ ਪਿਛਲੇ ਦਿਨੀਂ ਸਰਕਾਰ ਦੇ ਕਈ ਵੱਡੇ ਮੰਤਰੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਸ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਜਿਸ ਥਾਂ ਕਰਨ ਅਵਤਾਰ ਸਿੰਘ ਹੋਣਗੇ ਉੱਥੇ ਮੀਟਿੰਗ ਵਿੱਚ ਮਨਪ੍ਰੀਤ ਨਹੀਂ ਜਾਣਗੇ। ਮੰਨਿਆ ਜਾ ਰਿਹਾ ਸੀ ਕਿ ਆਪਣੇ ਮੰਤਰੀਆਂ ਦੇ ਦਬਾਅ ‘ਚ ਕੈਪਟਨ ਕਰਨ ਅਵਤਾਰ ਸਿੰਘ ਦਾ ਤਬਾਦਲਾ ਕਰ ਸਕਦੇ ਹਨ ਪਰ ਕੈਪਟਨ ਨੇ ਉਸ ਵੇਲੇ ਅਜਿਹਾ ਨਹੀਂ ਕੀਤਾ ਸੀ। ਕੈਪਟਨ ਨੇ ਦੋਹਾਂ ਧਿਰਾਂ ‘ਚ ਸਮਝੌਤਾ ਕਰਵਾ ਦਿੱਤਾ ਸੀ।

ਕਰਨ ਅਵਤਾਰ ਸਿੰਘ ਕੈਪਟਨ ਦੇ ਖਾਸਮਖਾਸ ਮੰਨੇ ਜਾਂਦੇ ਹਨ। ਕਰਨ ਅਵਤਾਰ ਸਿੰਘ ਨੂੰ ਕੈਪਟਨ ਸਰਕਾਰ ਬਣਨ ‘ਤੇ ਚੀਫ ਸੈਕਟਰੀ ਲਗਾਇਆ ਗਿਆ ਸੀ। ਹੁਣ ਕਰਨ ਅਵਤਾਰ ਸਿੰਘ ਦੇ ਤਬਾਦਲੇ ਤੋਂ ਲਗਦਾ ਹੈ ਕਿ ਕੈਪਟਨ ਆਪਣੇ ਮੰਤਰੀਆਂ ਦੇ ਦਬਾਅ ‘ਚ ਆ ਗਏ ਹਨ ਅਤੇ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ।