ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਸਰੀਰ ਭਾਰਤ ਲਿਆਉਣ ਦੀ ਮੰਗ

0
2843

ਤਰਨਤਾਰਨ (ਬਲਜੀਤ ਸਿੰਘ) | ਪਿੰਡ ਠੱਠੀਖਾਰਾ ਦੇ ਨੌਜਵਾਨ ਦਰਸ਼ਨ ਸਿੰਘ ਦੀ ਇਟਲੀ ਦੇ ਸ਼ਹਿਰ ਰੋਮ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ।

ਦਰਸ਼ਨ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ- ਅਸੀਂ ਆਪਣਾ ਸਾਰਾ ਕੁਝ ਲਗਾ ਕੇ ਉਸ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ ਭੇਜਿਆ ਸੀ। ਇੱਕ ਕੰਪਨੀ ਵਲੋਂ ਉਸ ਦੇ 70 ਲੱਖ ਰੁਪਏ ਵੀ ਮਾਰ ਲਏ ਗਏ। ਉਹ ਉੱਥੇ ਕੱਚਾ ਸੀ ਇਸ ਕਰਕੇ ਕੁਝ ਨਹੀਂ ਕਰ ਸਕਿਆ। ਅਸੀਂ ਜ਼ਮੀਨ ਅਤੇ ਆਪਣਾ ਘਰ ਵੇਚ ਕੇ ਉਸਨੂੰ ਪੈਸੇ ਭੇਜੇ ਕਿ ਕੁਝ ਕਮਾਉਣ ਜੋਗਾ ਹੋ ਜਾਵੇ ਪਰ ਉਹ ਇੱਕ ਦੋ ਦਿਨਾਂ ਤੋਂ ਉਦਾਸ ਸੀ। ਪਰਿਵਾਰਕ ਮੈਂਬਰਾਂ ਨੂੰ ਕਹਿ ਰਿਹਾ ਸੀ ਕਿ ਉਹ ਵਾਪਿਸ ਆਉਣਾ ਚਾਹੁੰਦਾ ਹੈ ਪਰ ਉਸ ਕੋਲ ਆਉਣ ਲਈ ਕੁਝ ਨਹੀਂ ਹੈ।

ਪਰਿਵਾਰ ਨੇ ਮੰਗ ਕੀਤੀ ਕਿ ਦਰਸ਼ਨ ਸਿੰਘ ਦੀ ਦੇਹ ਭਾਰਤ ਮੰਗਵਾਉਣ ‘ਚ ਸਰਕਾਰ ਮਦਦ ਕਰੇ। ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਦੀ ਵੀ ਮਦਦ ਕਰੇ ਜਿਸ ਨਾਲ ਰੋਟੀ ਚੱਲ ਸਕੇ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )