ਹਾਂਗਕਾਂਗ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

0
920

ਬਟਾਲਾ| ਪਿੰਡ ਹਸਨਪੁਰਾ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਮਲਕੀਤ ਸਿੰਘ ਜੋ ਕਿ ਪਿਛਲੇ 7 ਸਾਲਾਂ ਤੋਂ ਹਾਂਗਕਾਂਗ ‘ਚ ਰਹਿ ਰਿਹਾ ਸੀ, ਦੇ ਘਰ ਪਰਿਵਾਰ ਨੂੰ ਬੀਤੇ ਦਿਨੀਂ ਉਸਦੇ ਨਾਲ ਰਹਿਣ ਵਾਲੇ ਪਿੰਡ ਦੇ ਹੀ ਉਸਦੇ ਸਾਥੀ ਜੋ ਹਾਂਗਕਾਂਗ ਵਿਚ ਉਸਦੇ ਨਾਲ ਰਹਿੰਦੇ ਹਨ, ਕੋਲੋਂ ਇਹ ਸੁਨੇਹਾ ਮਿਲਿਆ ਕਿ ਮਲਕੀਤ ਦੀ ਸਮੁੰਦਰ ‘ਚ ਨਹਾਉਂਦੇ ਹੋਏ ਡੁੱਬਣ ਨਾਲ ਮੌਤ ਹੋ ਗਈ ਹੈ।

ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਮਲਕੀਤ ਸਿੰਘ ਦੀ ਭੇਦਭਰੇ ਹਾਲਾਤ ‘ਚ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਪਰਿਵਾਰ ‘ਤੇ ਜਿਵੇਂ ਕਹਿਰ ਟੁਟਿਆ ਗਿਆ ਹੋਵੇ। ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਹਾਲ ਬੁਰਾ ਹੋਇਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਬਾਵਾ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਮ੍ਰਿਤਕ ਬੇਟੇ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ।