ਮੱਧ ਪ੍ਰਦੇਸ਼ | ਭਾਰਤ ਦੇ ਟਾਪ ਸ਼ਾਟ ਪੁਟਰ ਤਜਿੰਦਰ ਪਾਲ ਤੂਰ ਨੇ ਸੋਮਵਾਰ ਨੂੰ ਭੁਵਨੇਸ਼ਵਰ ਵਿਚ ਆਯੋਜਿਤ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਦੀ ਸਮਾਪਤੀ ‘ਤੇ 21.77 ਮੀਟਰ ਦੇ ਥਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਉਸ ਨੇ ਆਪਣਾ ਹੀ ਏਸ਼ੀਆਈ ਰਿਕਾਰਡ ਤੋੜ ਦਿੱਤਾ। ਦੱਸ ਦਈਏ ਕਿ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 28 ਸਾਲਾ ਤੂਰ ਨੇ 21.49 ਮੀਟਰ ਦੇ ਆਪਣੇ ਹੀ ਏਸ਼ੀਆਈ ਰਿਕਾਰਡ ਨੂੰ ਬਿਹਤਰ ਬਣਾਇਆ। ਉਸਨੇ 2021 ਵਿਚ ਪਟਿਆਲਾ ਵਿਚ 21.77 ਮੀਟਰ ਦੇ ਤੀਜੇ ਦੌਰ ਦੇ ਥਰੋਅ ਨਾਲ ਰਿਕਾਰਡ ਸੈੱਟ ਕੀਤਾ ਸੀ । ਇਹ ਇਸ ਸੀਜ਼ਨ ਵਿਚ ਦੁਨੀਆ ਦੀ ਨੌਵੀਂ ਸਭ ਤੋਂ ਲੰਬੀ ਦੂਰੀ ਰਹੀ । ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 21.40 ਮੀਟਰ ਹੈ।
ਦੱਸ ਦਈਏ ਕਿ ਪੰਜਾਬ ਦਾ ਕਰਨਵੀਰ ਸਿੰਘ 19.78 ਮੀਟਰ ਥਰੋਅ ਨਾਲ ਦੂਜੇ ਸਥਾਨ ‘ਤੇ ਰਿਹਾ । ਉਸ ਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਦਕਿ 100 ਮੀਟਰ ਅਤੇ 100 ਮੀਟਰ ਹਰਡਲ ਦੌੜ ਵਿਚ ਸੋਨ ਤਗਮਾ ਜਿੱਤਣ ਵਾਲੀ ਜੋਤੀ ਯਾਰਾਜੀ ਨੂੰ ਸਰਵੋਤਮ ਮਹਿਲਾ ਐਥਲੀਟ ਐਲਾਨਿਆ ਗਿਆ । ਇਸ ਉਪਲਬਧੀ ‘ਤੇ ਤੂਰ ਨੇ ਕਿਹਾ ਕਿ ਮੇਰੀ ਟ੍ਰੇਨਿੰਗ ਯੋਜਨਾ ਦੇ ਮੁਤਾਬਕ ਹੋਈ । ਮੈਂ 21 ਮੀਟਰ ਬੈਰੀਅਰ ਨੂੰ ਪਾਰ ਕਰਨ ਲਈ ਤਿਆਰ ਸੀ। ਮੇਰੀ ਅਗਲੀ ਯੋਜਨਾ 22 ਮੀਟਰ ਬੈਰੀਅਰ ਨੂੰ ਤੋੜਨਾ ਹੈ।
ਉਸਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਿਸ ਲਈ ਕੁਆਲੀਫਾਇੰਗ ਮਾਰਕ 19 ਮੀਟਰ ਹੈ। ਮੌਜੂਦਾ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੂਰ ਨੇ ਧਮਾਕੇਦਾਰ ਸ਼ੁਰੂਆਤ ਕੀਤੀ । ਉਸਨੇ 21.09 ਮੀਟਰ ਦੀ ਸ਼ੁਰੂਆਤੀ ਥਰੋਅ ਨਾਲ ਸਿੱਧੇ 20 ਮੀਟਰ ਦਾ ਨਿਸ਼ਾਨਾ ਸਾਧਿਆ। ਏਸ਼ੀਆਈ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਤੋਂ ਪਹਿਲਾਂ ਉਸਦਾ ਦੂਜਾ ਥਰੋਅ ਫਾਊਲ ਸੀ।