ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾ ਸਕਦੈ ਡਿਪੋਰਟ, 16 ਖਿਡਾਰੀਆਂ ਦੀ ਹੱ.ਤਿਆ ਦੇ ਮਾਮਲੇ ‘ਚ ਕੱਟ ਰਿਹੈ ਸਜ਼ਾ

0
517

ਕੈਨੇਡਾ, 16 ਦਸੰਬਰ | ਕੈਨੇਡਾ ਵਿਚ ਸਾਲ 2018 ਵਿਚ 16 ਹਾਕੀ ਖਿਡਾਰੀਆਂ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਜਸਕੀਰਤ ਦੇ ਵਕੀਲ ਨੇ ਉਸ ਨੂੰ ਭਾਰਤ ਨਾ ਭੇਜਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਉਸ ਨੂੰ ਕੈਨੇਡਾ ਤੋਂ ਭਾਰਤ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।

ਕੈਨੇਡਾ ਦੇ ਸਸਕੇਚੇਵਾਲ ਸੂਬੇ ਵਿਚ ਭਾਰਤੀ ਮੂਲ ਦੇ ਸਿੱਧੂ ਨੇ ਆਪਣੇ ਟਰੱਕ ਟਰਾਲੇ ਨਾਲ ਹੰਬੋਟ ਬ੍ਰੋਂਕੋਸ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿਚ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਜਦੋਂਕਿ 13 ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿਚ ਕੈਨੇਡਾ ਦੀ ਅਦਾਲਤ ਨੇ ਸਿੱਧੂ ਨੂੰ 8 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਿੱਧੂ ਵੱਲੋਂ ਦਲੀਲ ਦਿੱਤੀ ਜਾਂਦੀ ਰਹੀ ਸੀ ਕਿ ਉਹ ਟਰੱਕ ਡਰਾਈਵਿੰਗ ਵਿਚ ਨਵਾਂ ਸੀ ਤੇ 2018 ਵਿਚ ਇਕ ਮਹੀਨੇ ਤੋਂ ਘੱਟ ਸਮੇਂ ਪਹਿਲਾਂ ਨੌਕਰੀ ‘ਤੇ ਸੀ।

ਜਾਣਕਾਰੀ ਮੁਤਾਬਕ ਸਿੱਧੂ ਨੂੰ ਇਸੇ ਸਾਲ ਪੈਰੋਲ ਮਿਲੀ ਸੀ, ਉਸ ਨੇ ਅਦਾਲਤ ਵਿਚ ਗੁਹਾਰ ਲਗਾਈ ਕਿ ਉਸ ਦੀ ਡਿਪੋਰਟੇਸ਼ਨ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਐਕਸੀਡੈਂਟ ਤੋਂ ਪਹਿਲਾਂ ਉਸ ਦਾ ਰਿਕਾਰਡ ਸਾਫ ਸੀ। ਸਿੱਧੂ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਮੁੱਖ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਕਿ ਸਿੱਧੂ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਮੌਤ ਹੋ ਗਈ, ਜੋ ਬਹੁਤ ਹੀ ਗਲਤ ਸੀ।