ਸ਼ਿਮਲਾ ‘ਚ ਪੰਜਾਬੀ ਸੈਲਾਨੀਆਂ ਨੇ 3 ਕਾਰੋਬਾਰੀਆਂ ਨੂੰ ਚਾਕੂਆਂ ਨਾਲ ਕੀਤਾ ਲਹੂ-ਲੁਹਾਣ, ਬਰਫ ਦੇ ਬੂਟਾਂ ਨੂੰ ਲੈ ਕੇ ਹੋਇਆ ਸੀ ਵਿਵਾਦ

0
329

ਚੰਡੀਗੜ੍ਹ/ਸ਼ਿਮਲਾ, 30 ਦਸੰਬਰ | ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੁਫਰੀ ‘ਚ ਪੰਜਾਬ ਤੋਂ ਆਏ ਸੈਲਾਨੀਆਂ ਨੇ ਸਥਾਨਕ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ‘ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਤਿੰਨੋਂ ਜ਼ਖ਼ਮੀਆਂ ਨੂੰ ਆਈਜੀਐਮਸੀ ਸ਼ਿਮਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਨੇ ਪੰਜਾਬ ਤੋਂ ਆਏ ਚਾਰ ਸੈਲਾਨੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ 4 ਵਜੇ ਬਰਫ ਦੇ ਬੂਟ ਬਦਲਣ ਨੂੰ ਲੈ ਕੇ ਸੈਲਾਨੀਆਂ ਅਤੇ ਸਥਾਨਕ ਸੈਰ-ਸਪਾਟਾ ਕਾਰੋਬਾਰੀਆਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਹੱਥੋਪਾਈ ਵਿਚ ਬਦਲ ਗਿਆ ਅਤੇ ਸੈਲਾਨੀਆਂ ਨੇ ਸਥਾਨਕ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ਵਿਚ ਜਗਦੀਸ਼ ਸ਼ਰਮਾ, ਸ਼ੇਖਰ ਸ਼ਰਮਾ ਅਤੇ ਨਿਖਿਲ ਸਿੰਗਟਾ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੰਜਾਬ ਤੋਂ ਆਏ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਮੁਤਾਬਕ ਇਹ ਚਾਰੇ ਸੈਲਾਨੀ ਬਰਫ਼ ਦੇਖਣ ਲਈ ਪੰਜਾਬ ਤੋਂ ਕੁਫ਼ਰੀ ਪਹੁੰਚੇ ਸਨ। ਪੂਰਾ ਦਿਨ ਮਸਤੀ ਕੀਤੀ। ਇੱਥੇ ਉਨ੍ਹਾਂ ਨੇ ਬਰਫ਼ ਵਿੱਚੋਂ ਲੰਘਣ ਲਈ ਬਰਫ਼ ਦੇ ਬੂਟ ਕਿਰਾਏ ’ਤੇ ਲਏ। ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਬਰਫ ਦੇ ਬੂਟ ਉਤਾਰਨ ਲਈ ਕਿਹਾ ਤਾਂ ਝਗੜਾ ਹੋ ਗਿਆ।