ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਡਿਵਾਇਨ ਨਾਲ ਗੀਤ ‘ਚੋਰਨੀ’ ਅੱਜ ਹੋਵੇਗਾ ਰਿਲੀਜ਼

0
5545

ਚੰਡੀਗੜ੍ਹ | ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਚੋਰਨੀ ਅੱਜ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼ ਹੈ। ਜਦੋਂ ਵੀ ਸਿੱਧੂ ਦੇ ਕਿਸੇ ਨਵੇਂ ਗੀਤ ਦਾ ਐਲਾਨ ਹੁੰਦਾ ਹੈ, ਇਹ ਖ਼ਬਰਾਂ ਉਨ੍ਹਾਂ ਦੇ ਫੈਂਸ ਨੂੰ ਜੋਸ਼ ਨਾਲ ਭਰ ਦਿੰਦੀਆਂ ਹਨ। ਡਿਵਾਇਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਆਪਣੇ ਆਉਣ ਵਾਲੇ ਕੋਲਾਬੋਰੇਟਿਵ ਗੀਤ ‘ਚੋਰਨੀ’ ਦੇ ਪੋਸਟਰ ਦਾ ਪਹਿਲਾ ਲੁਕ ਜਾਰੀ ਕਰ ਇਹ ਖੁਲਾਸਾ ਕੀਤਾ ਕਿ ਇਹ ਟਰੈਕ ਜਲਦੀ ਹੀ ਇਸ ਹਫਤੇ ਵਿਚ ਰਿਲੀਜ਼ ਹੋਵੇਗਾ।

ਡਿਵਾਇਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਘੋਸ਼ਣਾ ਕੀਤੀ ਸੀ ਜਿਥੇ ਉਨ੍ਹਾਂ ਨੇ ਕੈਪਸ਼ਨ ਦੇ ਨਾਲ ਪੋਸਟਰ ਸਾਂਝਾ ਕਰ ਲਿਖਿਆ, “ਦਿਲ ਸੇ… ਇਹ ਮੇਰੇ ਲਈ ਇੱਕ ਖਾਸ ਗੀਤ ਹੈ! ਇਹ ਦਿਲ ਤੋਂ ਹੈ…ਇਸ ਹਫ਼ਤੇ। ਚੋਰਨੀ!” ਮੂਸੇ ਵਾਲਾ ਦੀ ਟੀਮ ਨੇ ਮਰਹੂਮ ਕਲਾਕਾਰ ਦੇ ਇੰਸਟਾਗ੍ਰਾਮ ਹੈਂਡਲ ‘ਤੇ ਓਹੀ ਪੋਸਟਰ ਸਾਂਝਾ ਕਰਕੇ ਸਹਿਯੋਗ ਦੀ ਪੁਸ਼ਟੀ ਕੀਤੀ। ਤੁਹਾਨੂੰ ਦੱਸ ਦਈਏ ਕਿ ਇਹ ਗੀਤ ਅੱਜ ਰਿਲੀਜ਼ ਹੋਣ ਵਾਲਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ