ਕਿਸਾਨ ਅੰਦੋਲਨ ਕਾਰਨ ਨਿਮਰਤ ਖਹਿਰਾ ਨੇ ਬਾਲੀਵੁੱਡ ਫ਼ਿਲਮ ਕਰਨ ਤੋਂ ਕੀਤਾ ਇਨਕਾਰ, ‘ਗ਼ਦਰ-2’ ਦਾ ਆਫ਼ਰ ਠੁਕਰਾਇਆ

0
6081

ਚੰਡੀਗੜ੍ਹ |  ਪੰਜਾਬੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨੇ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਗ਼ਦਰ-2’ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ‘ਚ ਪਹਿਲੇ ਦਿਨ ਤੋਂ ਖੜ੍ਹੇ ਹਨ ਪਰ ਬਾਲੀਵੁੱਡ ਇੰਡਸਟਰੀ ਨੇ ਕਿਸਾਨ ਅੰਦੋਲਨ ‘ਚ ਆਪਣਾ ਯੋਗਦਾਨ ਨਹੀਂ ਪਾਇਆ। ਇਸ ਕਰਕੇ ਹੁਣ ਪੰਜਾਬੀ ਕਲਾਕਾਰ ਨਿਮਰਤ ਖਹਿਰਾ ਨੇ ਵੀ ਬਾਲੀਵੁੱਡ ਫ਼ਿਲਮ ‘ਗ਼ਦਰ-2’ ‘ਚ ਕੰਮ ਕਰਨ ਦਾ ਆਫ਼ਰ ਠੁਕਰਾ ਦਿੱਤਾ ਹੈ।

ਫ਼ਿਲਮ ਦੇ ਅਹਿਮ ਕਿਰਦਾਰ ਲਈ ‘ਗ਼ਦਰ-2’ ਦੀ ਟੀਮ ਵੱਲੋਂ ਨਿਮਰਤ ਖਹਿਰਾ ਨੂੰ ਅਪਰੋਚ ਕੀਤਾ ਗਿਆ ਸੀ ਪਰ ਕਿਸਾਨ ਅੰਦੋਲਨ ਕਰਕੇ ਨਿਮਰਤ ਨੇ ਫ਼ਿਲਮ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਅਦਾਕਾਰ ਤੇ ਗਾਇਕ ਐਮੀ ਵਿਰਕ ਬਾਲੀਵੁੱਡ ਫ਼ਿਲਮ ‘ਭੁਜ- ਦਿ ਪ੍ਰਾਈਡ ਆਫ ਇੰਡੀਆ’ ਕਰਨ ਕਰਕੇ ਕਾਫੀ ਵਿਵਾਦ ‘ਚ ਰਹੇ ਹਨ। ਪੰਜਾਬ ‘ਚ ਕੁਝ ਲੋਕਾਂ ਨੇ ਐਮੀ ਵਿਰਕ ਦੀ ਕਾਫੀ ਨਿੰਦਾ ਵੀ ਕੀਤੀ। ਇਸ ਤੋਂ ਬਾਅਦ ਐਮੀ ਵਿਰਕ ਨੇ ਸਾਹਮਣੇ ਆ ਕੇ ਸਫਾਈ ਪੇਸ਼ ਕੀਤੀ ਸੀ। ਇਹੀ ਕਾਰਨ ਹੈ ਕਿ ਨਿਮਰਤ ਖਹਿਰਾ ਨੇ ਬਾਲੀਵੁੱਡ ਦਾ ਆਫ਼ਰ ਠੁਕਰਾ ਦਿੱਤਾ।

ਵੇਖੋ ਨਿਮਰਤ ਖਹਿਰਾ ਦਾ Latest Song

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)