ਫਾਇਰੰਗ ਮਗਰੋਂ ਪੰਜਾਬੀ ਗਾਇਕ AP ਢਿੱਲੋਂ ਦਾ ਪਹਿਲਾ ਬਿਆਨ ਆਇਆ ਸਾਹਮਣੇ, ਲੋਕਾੰ ਨੁੰ ਕਹੀ ਏ ਗੱਲ

0
464

AP Dhillon Firing News in punjabi: ਘਰ ’ਤੇ ਫਾਇਰੰਗ ਮਗਰੋਂ ਪੰਜਾਬੀ ਗਾਇਕ AP ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਲਿਖਿਆ- ਮੈਂ ਤੇ ਮੇਰੇ ਨਾਲ ਦੇ ਲੋਕ ਸੁਰੱਖਿਅਤ ਹਨ। ਮੇਰਾ ਹਾਲ ਜਾਨਣ ਵਾਲਿਆਂ ਦਾ ਧੰਨਵਾਦ। ਤੁਹਾਡੀ ਸਾਰਿਆਂ ਦੀ ਸਪੋਰਟ ਮੇਰੇ ਲਈ ਸਭ ਕੁੱਝ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵੈਨਕੂਵਰ ਵਿੱਚ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

ਇਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਗੋਲੀਬਾਰੀ ਪਿੱਛੇ ਗੋਲਡੀ ਬਰਾੜ ਦੇ ਗਿਰੋਹ ਦਾ ਹੱਥ ਹੈ ਨਾਲ ਹੀ ਖਬਰਾਂ ਸਾਹਮਣੇ ਆਈਆਂ ਹਨ ਕਿ ਏਪੀ ਢਿੱਲੋਂ ਨੂੰ ਲਾਰੈਂਸ ਬਿਸ਼ਨੋਈ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਪਰ ਇਸਦੀ ਪੁਸ਼ਟੀ ਹਜੇ ਨਹੀਂ ਹੋ ਸਕੀ।

ਕੌਣ ਹੈ ਏਪੀ ਢਿੱਲੋਂ?

ਏਪੀ ਢਿੱਲੋਂ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਇਸ ਸਮੇਂ ਉਹ ਪੰਜਾਬੀ ਗੀਤਾਂ ਦਾ ਸਭ ਤੋਂ ਮਸ਼ਹੂਰ ਗਾਇਕ ਹੈ। ਏਪੀ ਢਿੱਲੋਂ ਦੇ ਪ੍ਰਸ਼ੰਸਕਾਂ ਵਿੱਚ ਜਾਨ੍ਹਵੀ ਕਪੂਰ, ਅਨਨਿਆ ਪਾਂਡੇ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਲਮਾਨ ਖਾਨ ਅਤੇ ਸੰਜੇ ਦੱਤ ਦੇ ਨਾਲ ‘ਓਲਡ ਮਨੀ’ ਗੀਤ ਵੀ ਰਿਲੀਜ਼ ਕੀਤਾ ਹੈ। ਹੁਣ ਤੱਕ, ਇੰਡੋ-ਕੈਨੇਡੀਅਨ ਰੈਪਰ ਅਤੇ ਗਾਇਕ ਏਪੀ ਢਿੱਲੋਂ ਦੇ 5 ਸੋਲੋ ਗੀਤ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟ ‘ਤੇ ਚੋਟੀ ‘ਤੇ ਹਨ। ਜਦੋਂ ਕਿ ‘ਮਜ਼ਹੇਲ’ ਅਤੇ ‘ਬ੍ਰਾਊਨ ਮੁੰਡੇ’ ਬਿਲਬੋਰਡ ਚਾਰਟ ‘ਤੇ ਚੋਟੀ ‘ਤੇ ਰਹੇ।

ਕਿੰਨਾ ਪੜ੍ਹਿਆ-ਲਿਖਿਆ ਹੈ ਏਪੀ ਢਿੱਲੋਂ ?

AP ਢਿੱਲੋਂ ਆਪਣੇ ਸਾਥੀਆਂ ਗੁਰਿੰਦਰ ਗਿੱਲ, ਸ਼ਿੰਦਾ ਕਾਹਲੋਂ ਅਤੇ Gminxr ਨਾਲ ਆਪਣੇ ‘ਰਨ-ਅੱਪ ਰਿਕਾਰਡਸ’ ਲੇਬਲ ਹੇਠ ਗੀਤ ਤਿਆਰ ਕਰਦਾ ਹੈ। ਏ.ਪੀ. ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਲਿਆਂਵਾਲ ਵਿਚ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਅੰਮ੍ਰਿਤਸਰ ਦੇ ਬਾਬਾ ਕੁਮਾ ਸਿੰਘ ਜੀ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਸਾਨਿਚ ਵਿੱਚ ਕੈਮੋਸਨ ਕਾਲਜ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਵਿੱਚ ਡਿਪਲੋਮਾ ਕੀਤਾ।