ਲੇਬਨਾਨ ‘ਚ ਪੰਜਾਬੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ; 14 ਸਾਲ ਪਹਿਲਾਂ ਵਿਦੇਸ਼ ਗਿਆ ਸੀ ਗੁਰਮੁਖ ਸਿੰਘ

0
1770

ਗੁਰਦਾਸਪੁਰ/ਕਾਦੀਆਂ, 14 ਨਵੰਬਰ | ਲੇਬਨਾਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ ਗਏ ਕਾਦੀਆਂ ਦੇ ਨਾਲ ਲੱਗਦੇ ਪਿੰਡ ਛੋਟਾ ਨੰਗਲ ਦੇ ਇਕ 45 ਸਾਲ ਦੇ ਵਿਅਕਤੀ ਦੀ ਵਿਦੇਸ਼ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਦੀ ਬੇਟੀ ਨੇ ਦੱਸਿਆ ਕਿ ਘਰ ਵਿਚ ਗਰੀਬੀ ਹੋਣ ਕਰਕੇ ਉਸ ਦੇ ਪਿਤਾ ਗੁਰਮੁਖ ਸਿੰਘ ਕਰੀਬ 14 ਸਾਲ ਪਹਿਲਾਂ ਲੇਬਨਾਨ ਗਏ ਸਨ। ਜਿਥੋਂ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

ਮ੍ਰਿਤਕ ਦੀਆਂ 2 ਧੀਆਂ ਤੇ ਇਕ ਪੁੱਤਰ ਹੈ। ਪਰਿਵਾਰ ਦੀ ਸਰਕਾਰ ਅੱਗੇ, ਸਮਾਜਸੇਵੀ ਸੰਸਥਾ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਪਿਤਾ ਗੁਰਮੁਖ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਲਿਆਂਦਾ ਜਾਵੇ ਤਾਂ ਜੋ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ।