ਪੰਜਾਬੀ ਕੁੜੀ ਪ੍ਰਤਿਮਾ ਭੁੱਲਰ ਨਿਊਯਾਰਕ ‘ਚ ਬਣੀ ਸਭ ਤੋਂ ਉੱਚੇ ਰੈਂਕ ਵਾਲੀ ਪੁਲਿਸ ਅਫਸਰ

0
866

ਅਮਰੀਕਾ| ਭਾਰਤੀ ਮੂਲ ਦੀ ਪੁਲਿਸ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਤਰੱਕੀ ਦਿੱਤੀ ਗਈ ਹੈ। ਪ੍ਰਤਿਮਾ ਉੱਥੋਂ ਦੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਉੱਚ ਦਰਜੇ ਦੀ ਦੱਖਣੀ ਏਸ਼ੀਆਈ ਮਹਿਲਾ ਪੁਲਿਸ ਅਫਸਰ ਬਣ ਗਈ ਹੈ। ਉਹ ਦੱਖਣੀ ਰਿਚਮੰਡ ਹਿੱਲ, ਕੁਈਨਜ਼, ਨਿਊਯਾਰਕ ਵਿੱਚ 102ਵੇਂ ਪੁਲਿਸ ਕੁਆਰਟਰਾਂ ਨੂੰ ਕਮਾਂਡ ਕਰਦੀ ਹੈ।

ਦੱਸ ਦੇਈਏ ਕਿ ਪ੍ਰਤਿਮਾ ਦਾ ਜਨਮ ਪੰਜਾਬ, ਭਾਰਤ ਵਿੱਚ ਹੋਇਆ ਸੀ। ਅਮਰੀਕਾ ਜਾਣ ਤੋਂ ਪਹਿਲਾਂ ਉਹ ਨੌਂ ਸਾਲ ਭਾਰਤ ਵਿੱਚ ਰਹੀ। ਇਸ ਤੋਂ ਬਾਅਦ ਉਹ ਕੁਈਨਜ਼, ਨਿਊਯਾਰਕ ਚਲੀ ਗਈ। ਉਸ ਨੇ ਕਿਹਾ, ‘ਮੈਂ ਆਪਣੀ ਜ਼ਿੰਦਗੀ ਦੇ 25 ਤੋਂ ਵੱਧ ਸਾਲ ਇਸ ਖੇਤਰ ਵਿੱਚ ਬਿਤਾਏ ਹਨ। ਅਤੇ ਇਹ ਮੈਨੂੰ ਘਰ ਵਰਗਾ ਮਹਿਸੂਸ ਹੁੰਦਾ ਹੈ। ਇੱਥੇ ਮੈਨੂੰ ਪਿਛਲੇ ਮਹੀਨੇ ਕੈਪਟਨ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ।

ਉਸ ਨੇ ਕਿਹਾ, ‘ਮੇਰੀ ਤਰੱਕੀ ਇਕ ਵੱਡੀ ਜ਼ਿੰਮੇਵਾਰੀ ਹੈ। ਮੈਂ ਨਾ ਸਿਰਫ਼ ਆਪਣੇ ਭਾਈਚਾਰੇ ਲਈ, ਸਗੋਂ ਉਨ੍ਹਾਂ ਔਰਤਾਂ ਅਤੇ ਬੱਚਿਆਂ ਲਈ ਵੀ ਬਿਹਤਰ ਮਿਸਾਲ ਬਣਨਾ ਚਾਹੁੰਦੀ ਹਾਂ ਜੋ ਸਾਨੂੰ ਹਰ ਰੋਜ਼ ਦੇਖਦੇ ਹਨ। ਉਸਨੇ ਕਿਹਾ ਕਿ ਇਸ ਰੈਂਕ ਤੱਕ ਪਹੁੰਚਣਾ ਆਸਾਨ ਨਹੀਂ ਸੀ। ਇਸ ਦੇ ਲਈ ਉਸ ਨੇ ਬਹੁਤ ਮਿਹਨਤ ਕੀਤੀ।

ਦੱਖਣੀ ਰਿਚਮੰਡ ਹਿੱਲ ਵਿੱਚ ਰਹਿੰਦੀ ਹੈ ਸਭ ਤੋਂ ਜ਼ਿਆਦਾ ਸਿੱਖ ਕਮਿਊਨਟੀ

ਦੱਸ ਦੇਈਏ ਕਿ ਪ੍ਰਤਿਮਾ ਅਮਰੀਕਾ ਦੇ ਸਾਊਥ ਰਿਚਮੰਡ ਹਿੱਲ ‘ਚ ਰਹਿੰਦੀ ਹੈ, ਜਿੱਥੇ ਅਮਰੀਕਾ ਦਾ ਸਭ ਤੋਂ ਵੱਡਾ ਸਿੱਖ ਭਾਈਚਾਰਾ ਰਹਿੰਦਾ ਹੈ। ਉਥੇ ਵੱਡਾ ਗੁਰਦੁਆਰਾ ਹੈ। ਪ੍ਰਤਿਮਾ ਨੇ ਉਸ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘ਮੈਂ ਬਚਪਨ ‘ਚ ਇਸ ਗੁਰਦੁਆਰੇ ‘ਚ ਆਉਂਦੀ ਜਾਂਦੀ ਸੀ। ਹੁਣ ਮੈਂ ਬਤੌਰ ਕਪਤਾਨ ਆਈ ਹਾਂ, ਮੈਨੂੰ ਇਹ ਬਹੁਤ ਪਸੰਦ ਹੈ।