ਪੰਜਾਬੀ ਚੈਂਬਰ ਆਫ ਕਾਮਰਸ ਨੇ ਬੈਂਕਿੰਗ ਸੈਕਟਰ ‘ਚ ਡਿਜੀਟਲਾਈਜ਼ੇਸ਼ਨ ‘ਤੇ ਕਰਵਾਇਆ ਸੈਸ਼ਨ

0
324

ਜਲੰਧਰ | ਪੰਜਾਬੀ ਚੈਂਬਰ ਆਫ ਕਾਮਰਸ ਦੇ ਜਲੰਧਰ ਚੈਪਟਰ ਨੇ 20 ਜਨਵਰੀ ਨੂੰ ਜਲੰਧਰ ਦੀ ਨਿੱਜੀ ਪਾਰਕ ‘ਚ Digitalization in Banking Sector: Road Ahead ‘ਤੇ ਇੱਕ ਸੈਸ਼ਨ ਕਰਵਾਇਆ। ਚਰਚਾ ਦਾ ਉਦੇਸ਼ ਇਹ ਜਾਣਨਾ ਹੈ ਕਿ ਬਿਹਤਰ ਗਾਹਕ ਅਨੁਭਵ ਪ੍ਰਦਾਨ ਕਰਨ ਲਈ ਬੈਂਕ ਕਿਸ ਕਿਸਮ ਦੀ ਤਕਨਾਲੋਜੀ ਦਾ ਲਾਭ ਚੁੱਕ ਰਹੇ ਹਨ।

ਪੰਜਾਬੀ ਚੈਂਬਰ ਆਫ ਕਾਮਰਸ ਨੇ ਆਪਣੀ ਪਹਿਲੀ ਇਨ-ਪਰਸਨ ਈਵੈਂਟ ਆਯੋਜਿਤ ਕਰ ਕੇ ਜਲੰਧਰ ਚੈਪਟਰ ਲਾਂਚ ਕੀਤਾ। ਲਲੀਤ ਕਕੜ ਕੋ-ਚੇਅਰ ਪੀਸੀਸੀ ਜਲੰਧਰ ਚੈਪਟਰ ਨੇ ਸਾਰਿਆਂ ਦਾ ਸਵਾਗਤ ਕੀਤਾ। ਬਦਲੇ ‘ਚ ਮੈਂਬਰ ਭਵਿੱਖ ਵਿੱਚ ਮੁੱਲ ਅਧਾਰਤ ਸੈਸ਼ਨਾਂ ਦਾ ਆਯੋਜਨ ਕਰਨ ਦੇ ਇਛੁੱਕ ਸਨ।

ਡਿਜ਼ੀਟਲੀਕਰਨ ਕ੍ਰਾਂਤੀ ਦੇ ਪਰਿਣਾਮ ਸਰੂਪ ਬੈਂਕਿੰਗ ਪਹਿਲੂਆਂ ਵਿੱਚ ਨਾਟਕੀ ਬਦਲਾਵ ਆਇਆ ਹੈ। ਮੌਜੂਦਾ ਸਥਿਤੀ ਵਿੱਚ ਮਹੱਤਵਪੂਰਨ ਗਿਣਤੀ ਵਿੱਚ ਰੋਜ਼ਾਨਾ ਵਿੱਤੀ ਲੈਣ-ਦੇਣ ਸ਼ਾਮਲ ਹਨ, ਜੋ ਕਈ ਧੋਖਾਧੜੀ ਦੇ ਪ੍ਰਤੀ ਸੰਵੇਦਸ਼ੀਲ ਹਨ, ਜਿਸ ਨਾਲ ਪਾਰਦਰਸ਼ਤਾ ਜ਼ਰੂਰੀ ਹੋ ਜਾਂਦੀ ਹੈ। ਇਥੇ ਹੀ ਬਲਾਕ ਚੇਨ ਤਕਨੀਕ ਕੰਮ ਆਉਂਦੀ ਹੈ। ਅਮਨ ਬਾਨਢਵੀ ਕੋ-ਫਾਉਂਡਰ ਬਲਾਕਚੇਨ ਗਵਰਨੈੱਸ ਕੌਂਸਲ ਨੇ ਇਹ ਗੱਲ, ਜੋ ਸੈਸ਼ਨ ਵਿੱਚ ਸਤਿਕਾਰਤ ਬੁਲਾਰੇ ਸਨ।

ਪ੍ਰਭਾਤ ਕੁਮਾਰ ਡਿਪਟੀ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਜੋ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ, ਨੇ ਭਾਰਤੀ ਰਿਜ਼ਰਵ ਬੈਂਕ ਵਲੋਂ ਇੱਕ ਪਾਇਲਟ ਪ੍ਰੋਜੈਕਟ, ਸੈਂਟਰਲ ਬੈਂਕ ਡਿਜੀਟਲ ਕਰੰਸੀ ਤੋਂ ਮਾਣਯੋਗ ਸਭਾ ਨੂੰ ਜਾਣੂ ਕਰਵਾਇਆ। ਇਹ ਪਹਿਲ ਬੈਂਕ ਕੈਂਪਸ ਵਿੱਚ ਗਾਹਕਾਂ ਦੀ ਭੌਤਿਕ ਮੌਜੂਦਗੀ ਨੂੰ ਸੀਮਿਤ ਕਰੇਗੀ, ਜਿਸ ਦੇ ਸਿੱਟੇ ਵਜੋਂ ਅਸਲ ਸਮੇਂ ਵਿੱਚ ਲੈਣ-ਦੇਣ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗਾਹਕ ਬੈਂਕ ਖਾਤਾ ਨਾਲ ਜੁੜੇ ਮੋਬਾਈਲ ਨੰਬਰ ‘ਤੇ ਸੇਵਾ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਨੇ ਭਾਰਤ ਬਿੱਲ ਭੁਗਤਾਨ ਪ੍ਰਣਾਲੀ ਦੇ ਜ਼ਰੀਏ ਸੁਰੱਖਿਅਤ ਬਿੱਲ ਭੁਗਤਾਨ ਗੇਟਵੇ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਸੈਸ਼ਨ ਵਿੱਚ ਸੀਰੀਅਰ ਬੈਂਕ ਅਧਿਕਾਰੀਆਂ, ਉਦਯੋਗਾਂ ਦੇ ਪ੍ਰਤੀਨਿਧੀ, ਵੱਖ-ਵੱਖ ਡੋਮੇਨ ਅਤੇ ਸਿੱਖਿਆ ਜਗਤ ਦੇ ਪੇਸ਼ੇਵਰਾਂ ਨੇ ਭਾਗ ਲਿਆ। ਪੰਜਾਬੀ ਚੈਂਬਰ ਆਫ ਕਾਮਰਸ ਦੇ ਸਕੱਤਰੇਤ ਤੋਂ ਨਿਮਰਤ ਗਿੱਲ ਅਤੇ ਅਵਨੀਤ ਸਿੰਘ ਹਾਜ਼ਰ ਸਨ।