ਪਟਵਾਰੀਆਂ ‘ਤੇ ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ : 51 ਪਟਵਾਰੀਆਂ ‘ਤੇ ਪਰਚਾ, 45 ਗ੍ਰਿਫਤਾਰ

0
426

ਚੰਡੀਗੜ੍ਹ| ਪਟਵਾਰੀਆਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਸਰਕਾਰ ਵਲੋਂ ਐਸਮਾ ਐਕਟ ਲਾਉਣ ਵਿਚਾਲੇ ਇਕ ਵੱਡੀ ਖਬਰ ਆਈ ਹੈ। ਵਿਜੀਲੈਂਸ ਨੇ ਪਟਵਾਰੀਆਂ ਉਤੇ ਵੱਡੀ ਕਾਰਵਾਈ ਕੀਤੀ ਹੈ।

ਵਿਜੀਲੈਂਸ ਨੇ ਇਕ ਡਾਟਾ ਸਾਹਮਣੇ ਲਿਆਂਦਾ ਹੈ ਜਿਸ ਅਨੁਸਾਰ ਭ੍ਰਿਸ਼ਟਾਚਾਰ ਨਾਲ ਜੁੜੇ 51 ਪਟਵਾਰੀਆਂ ਉਤੇ ਵਿਭਾਗ ਨੇ ਪਰਚਾ ਦਰਜ ਕੀਤਾ ਹੈ ਤੇ ਹੁਣ ਤੱਕ 45 ਪਟਵਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਦੀ ਕਾਰਵਾਈ ਦਾ ਇਹ ਪਿਛਲੇ 17 ਮਹੀਨਿਆਂ ਦਾ ਡਾਟਾ ਹੈ। ਪਿਛਲੇ 17 ਮਹੀਨਿਆਂ ਵਿਚ ਭ੍ਰਿਸ਼ਟਾਚਾਰ ਵਿਚ ਲਿਪਤ ਪਟਵਾਰੀਆਂ ਉਤੇ ਕਾਰਵਾਈ ਹੋਈ ਹੈ।