ਪੰਜਾਬ : ਵਿਧਵਾ ਮਾਂ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪੁੱਤਰ ਨੇ ਕੀਤੀ ਖ਼ੁਦਕੁਸ਼ੀ

0
2231

ਗੁਰਦਾਸਪੁਰ, 3 ਸਤੰਬਰ | ਧਾਰੀਵਾਲ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਵਿਧਵਾ ਮਾਂ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਨੌਜਵਾਨ ਪੁੱਤਰ ਨੇ ਜ਼ਹਿਰੀਲੀ ਵਸਤੂ ਖਾ ਕੇ ਖ਼ਦਕੁਸ਼ੀ ਕਰ ਲਈ।

ਮ੍ਰਿਤਕ ਦੀ ਵਿਆਹੁਤਾ ਭੈਣ ਲਵਪ੍ਰੀਤ ਕੌਰ ਨੇ ਦਸਿਆ ਕਿ ਮੇਰੇ ਪਿਤਾ ਜੋਗਿੰਦਰਪਾਲ ਵਾਸੀ ਸੋਹਲ ਦੀ ਕਰੀਬ 4 ਸਾਲ ਪਹਿਲਾ ਮੌਤ ਹੋ ਚੁਕੀ ਹੈ ਅਤੇ ਮੇਰੀ ਮਾਤਾ ਕੁਲਦੀਪ ਕੌਰ ਦੇ ਸੰਨੀ ਨਾਲ ਨਾਜਾਇਜ਼ ਸਬੰਧ ਸਨ ਜਿਸ ਨੂੰ ਲੈ ਕੇ ਮੈਂ ਅਤੇ ਮੇਰੇ ਭਰਾ ਗੁਰਦੀਪ ਸਿੰਘ ਉਰਫ਼ ਗੋਲੀ ਨੇ ਅਪਣੀ ਮਾਤਾ ਨੂੰ ਬਹੁਤ ਸਮਝਾਇਆ ਕਿ ਉਹ ਸੰਨੀ ਨਾਲ ਨਾਜਾਇਜ਼ ਸਬੰਧ ਨਾ ਰੱਖੇ ਪਰ ਉਹ ਇਸ ਕੰਮ ਤੋਂ ਬਾਜ਼ ਨਾ ਆਈ ਜਿਸ ਕਾਰਨ ਮੇਰੇ ਭਰਾ ਨੇ ਦੁਖੀ ਹੋ ਕੇ ਬੀਤੀ ਰਾਤ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਦੋਸ਼ੀ ਕੁਲਦੀਪ ਕੌਰ ਅਤੇ ਸੰਨੀ ਵਾਸੀਆਨ ਸੋਹਲ ਵਿਰੁਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ।  ਅਤੇ ਲਾਸ਼ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿਤਾ ਗਿਆ ਹੈ।