ਬ੍ਰੇਕਿੰਗ ਨਿਉਜ : ਸਿੱਧੂ ਮੂਸੇਵਾਲਾ ਦੇ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ, ਨਹੀਂ ਜਾ ਸਕੇਗਾ ਦੇਸ਼ ਛੱਡ ਕੇ

    0
    534

    ਜਲੰਧਰ. ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਵਲੋਂ ਲੁੱਕ ਆਉਟ ਨੋਟਿਸ ਜਾਰੀ ਕਰਨ ਦੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਧੂ ਸੂਮੇਵਾਲਾ ਦੇਸ਼ ਨੂੰ ਛੱਡ ਕੇ ਨਹੀਂ ਜਾ ਸਕੇਗਾ।

    ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਲਈ ਆਏ ਦਿਨ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ। ਹੁਣ ਉਸਦੇ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸਦੇ ਤਹਿਤ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ ਤੇ ਜੇ ਉਸਨੇ ਕੀਤੇ ਵੀ ਜਾਣਾ ਹੈ ਤਾਂ ਪਹਿਲਾਂ ਉਸਨੂੰ ਅਦਾਲਤ ਤੋਂ ਪਰਮਿਸ਼ਨ ਲੈਣੀ ਪਵੇਗੀ। ਇਹ ਵੀ ਖਬਰ ਹੈ ਕਿ ਸਰਕੁਲਰ ਵਿੱਚ ਗਾਇਕ ਮਨਕੀਰਤ ਔਲਖ ਦਾ ਵੀ ਨਾਂ ਹੈ। ਜਿਕਰਯੋ ਹੈ ਕਿ ਇਹਨਾਂ ‘ਤੇ ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਕਰਕੇ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਇਹਨਾਂ ਨੇ ਜਮਾਨਤ ਲੈ ਲਈ ਸੀ।

    ਹੁਣ ਪੰਜਾਬ ਪੁਲਿਸ ਮਾਨਸਾ ਨੇ ਦੋਹਾਂ ਕਲਾਕਾਰਾਂ ਲਈ ਸਰਕੂਲਰ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਮਾਨਸਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।