ਅੰਮ੍ਰਿਤਪਾਲ ਦੀ ਭਾਲ ‘ਚ ਯੂਪੀ ਪੁੱਜੀ ਪੰਜਾਬ ਪੁਲਿਸ, ਹੋਇਆ ਵੱਡਾ ਖੁਲਾਸਾ

0
1573
ਚੰਡੀਗੜ੍ਹ/ਯੂਪੀ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 17 ਦਿਨਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਨ੍ਹਾਂ 17 ਦਿਨਾਂ ਵਿਚ ਅੰਮ੍ਰਿਤਪਾਲ ਇਕ ਵਾਰ ਫਿਰ ਪੰਜਾਬ ਆ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ। ਹੁਣ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਪਲਪ੍ਰੀਤ ਦੇ ਪੋਸਟਰ ਮਾਨਸਾ ਦੇ ਚੌਕ ਚੌਰਾਹਿਆਂ ’ਤੇ ਲਗਾ ਦਿੱਤੇ ਹਨ। ਪੁਲਿਸ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਅੰਮ੍ਰਿਤਪਾਲ ਦੀ ਭਾਲ ਵਿਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਪਹੁੰਚ ਗਈ ਹੈ। ਇਥੇ ਇਕ ਧਾਰਮਿਕ ਅਸਥਾਨ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਇਥੇ ਸ਼ਰਨ ਲੈ ਰਿਹਾ ਹੈ। ਇਥੋਂ ਨੇਪਾਲ ਦੀ ਸਰਹੱਦ ਵੀ ਨੇੜੇ ਹੈ। ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਜਿਸ ਸਕਾਰਪੀਓ ਵਿਚ ਸਵਾਰ ਹੋ ਕੇ ਪੰਜਾਬ ਵਾਪਸ ਆਇਆ ਸੀ, ਉਨ੍ਹਾਂ ਦਾ ਸਬੰਧ ਇਸ ਧਾਰਮਿਕ ਅਸਥਾਨ ਨਾਲ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਅਹਿਮ ਸੁਰਾਗ ਮਿਲੇ ਹਨ। ਪੁਲਿਸ ਇਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੇ ਨੇੜੇ ਆ ਗਈ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।
ਇਨ੍ਹਾਂ ਦਾਅਵਿਆਂ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਯੂਪੀ ਦੇ ਮੇਰਠ ਸ਼ਹਿਰ ਵਿਚ ਨਜ਼ਰ ਆਉਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਮੇਰਠ ਦੇ ਦੌਰਾਲਾ ਤੋਂ ਆਟੋ ਫੜਿਆ ਸੀ। ਪੁਲਿਸ ਨੇ ਆਟੋ ਚਾਲਕ ਅਜੈ ਤੋਂ ਘੰਟਿਆਂਬੱਧੀ ਪੁੱਛਗਿੱਛ ਕੀਤੀ। ਅਜੇ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਜਾਣਦਾ ਸੀ ਪਰ ਉਸ ਨੂੰ ਪੰਜਾਬ ਪੁਲਿਸ ਦਾ ਫੋਨ ਆਇਆ ਕਿ ਉਸ ਦੇ ਆਟੋ ਵਿਚ ਬੈਠਾ ਵਿਅਕਤੀ ਅੰਮ੍ਰਿਤਪਾਲ ਸਿੰਘ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਦੋਰਾਲਾ ਵਿਚ ਬੈਠਾ ਸੀ ਤੇ ਬੇਗਮਪੁਲ ਨੇੜੇ ਉਤਰ ਗਿਆ।

ਅੰਮ੍ਰਿਤਪਾਲ ਸਿੰਘ ਦੇ ਇਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਹੋਣ ਦੀਆਂ ਖਬਰਾਂ ਦਰਮਿਆਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਿਧਾਰਥ ਨਗਰ ਦੇ ਨਾਲ ਲੱਗਦੀ ਨੇਪਾਲ ਸਰਹੱਦ ‘ਤੇ ਤਾਇਨਾਤ SSB ਅਤੇ ਨੇਪਾਲ ਆਰਮਡ ਫੋਰਸਿਜ਼ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਵਿਸ਼ੇਸ਼ ਸਾਵਧਾਨੀ ਵਰਤਦੇ ਹੋਏ ਹਰ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਭਾਰਤ ਤੋਂ ਨੇਪਾਲ ਅਤੇ ਨੇਪਾਲ ਤੋਂ ਭਾਰਤ ਆਉਣ ਵਾਲੇ ਟਰੱਕਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੱਕੜਵਾ, ਅਲੀਗੜ੍ਹਵਾ, ਬਾਜਾ, ਖਨੂੰਵਾਨ, ਧਨੌਰਾ ਅਤੇ ਚੈਰੀਗਵਾ ਸਰਹੱਦਾਂ ‘ਤੇ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਬਾਰਡਰ ‘ਤੇ ਖਾਸ ਸਾਵਧਾਨੀ ਵਰਤੀ ਜਾ ਰਹੀ ਹੈ।

ਵੇਖੋ ਵੀਡੀਓ