ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਠਭੇੜ ਦੌਰਾਨ ਗੈਂਗਸਟਰ ਬਬਲੂ ਨੂੰ ਗੋਲੀ ਲੱਗਣ ਦੀ ਖਬਦ ਸਾਹਮਣੇ ਆਈ ਹੈ। ਐੱਸ ਐੱਸ ਪੀ ਨੇ ਜਖਮੀ ਹੋਏ ਗੈਂਗਸਟਰ ਨੂੰ ਅਪੀਲ ਕੀਤੀ ਹੈ ਕਿ ‘ ਹੱਥ ਖੜ੍ਹੇ ਕਰ ਕੇ ਬਾਹਰ ਆ ਜਾ ਅਸੀਂ ਤੇਰਾ ਇਲਾਜ ਕਰਵਾ ਦੇਵਾਂਗੇ। ‘ਤੂੰ ਜਖਮੀ ਹੈਂ, ਅਸੀਂ ਚਾਹੁੰਦੇ ਹਾਂ ਕਿ ਤੇਰੀ ਜਾਨ ਬਚ ਜਾਵੇ, ਤੂੰ ਹੱਥ ਖੜ੍ਹੇ ਕਰ ਕੇ ਬਾਹਰ ਆ ਜਾ ਅਸੀਂ ਤੇਰਾ ਇਲਾਜ ਕਰਵਾ ਦੇਵਾਂਗੇ।
ਦੱਸ ਦੇਈਏ ਕਿ ਪਿੰਡ ਕੋਟਲਾ ਬੋਜਾ ਸਿੰਘ ਵਿਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਜਾਰੀ ਹੈ। ਪੁਲਸ ਨੇ ਬਬਲੂ ਨਾਮ ਦੇ ਗੈਂਗਸਟਰ ਅਤੇ ਉਸ ਦੇ ਸਾਥੀਆਂ ਨੂੰ ਫੜਣ ਲਈ ਪਿੰਡ ਨੂੰ ਚਾਰੇ ਪਾਸਿਉਂ ਘੇਰਾ ਪਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਇਕ ਘਰ ਦੇ ਨਾਲ ਕਮਾਦ ਵਿਚ ਲੁਕੇ ਹੋਏ ਹਨ। ਬਟਾਲਾ ਦੇ ਪਿੰਡ ਕੋਟਲਾ ਬੋਜਾ ਸਿੰਘ ਵਿਚ ਮੁਕਾਬਲਾ ਪਿਛਲੇ 2 ਘੰਟਿਆਂ ਤੋਂ ਮੁਕਾਬਲਾ ਵੀ ਜਾਰੀ ਹੈ। ਪੁਲਸ ਵਲੋਂ ਨੇੜੇ ਦੇ ਪਿੰਡਾਂ ਨੂੰ ਵੀ ਘੇਰ ਲਿਆ ਗਿਆ ਹੈ। ਪੁਲਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਸੀ ਪਰ ਉਨ੍ਹਾਂ ਨੇ ਅੱਗੇ ਤੋਂ ਫਾਇਰਿੰਗ ਕਰ ਦਿੱਤੀ। ਕਰ ਦਿੱਤੀ ਤੇ ਪੁਲਿਸ ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ।