ਜਲੰਧਰ | ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰੋਂ ਹਫਤਾ ਪਹਿਲਾ ਸਾਬਕਾ ਉਲੰਪੀਅਨ ਅਤੇ ਪੰਜਾਬ ਦੇ ਹਾਕੀ ਕੋਚ ਰਜਿੰਦਰ ਸਿੰਘ ਦੀ ਸਵਿਫਟ ਕਾਰ ਚੋਰੀ ਕਰਨ ਵਾਲੇ 23 ਸਾਲ ਦੇ ਹਰਵਿੰਦਰ ਸਿੰਘ ਵਾਸੀ ਸਿਲਵਰ ਇਨਕਲੇਵ (ਰਾਮਾਮੰਡੀ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਰਵਿੰਦਰ ਪੀਏਪੀ ਤੋਂ ਰਿਟਾਰਡ ਥਾਣੇਦਾਰ ਦਾ ਮੁੰਡਾ ਹੈ। ਪੁਲਿਸ ਹਰਵਿੰਦਰ ਦੇ ਸਾਥੀ ਅਮਨ ਕੁਮਾਰ ਵਾਸੀ ਮਾਨ ਸਿੰਘ ਨਗਰ (ਰਾਮਾਮੰਡੀ) ਦੀ ਤਲਾਸ਼ ਵਿੱਚ ਰੇਡ ਕਰ ਰਹੀ ਹੈ।
ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 10 ਜੁਲਾਈ ਨੂੰ ਸਵੇਰੇ ਕਰੀਬ ਸਵਾ 6 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰੋਂ ਪੰਜਾਬ ਦੇ ਹਾਕੀ ਕੋਚ ਰਜਿੰਦਰ ਸਿੰਘ ਦੀ ਸਵਿਫਟ ਕਾਰ ਚੋਰੀ ਹੋ ਗਈ ਸੀ।
ਏਸੀਪੀ ਨੇ ਦੱਸਿਆ ਕਿ ਐੱਸਐੱਚਓ ਸੁਰਜੀਤ ਸਿੰਘ ਗਿੱਲ ਦੀ ਸੁਪਰਵੀਜ਼ਨ ਵਿੱਚ ਚੌਕੀ ਬੱਸ ਅੱਡਾ ਦੇ ਇੰਚਾਰਜ ਮੇਜਰ ਸਿੰਘ ਨੇ ਜਾਂਚ ਸ਼ੁਰੂ ਕਰਦੇ ਹੋਏ ਏਰੀਆ ਦੇ ਸੀਸੀਟੀਵੀ ਚੈੱਕ ਕੀਤੇ, ਜਿਸ ਵਿੱਚ ਦੋਨੋਂ ਆਰੋਪੀ ਜਾਂਚ ਦੇ ਦਾਇਰੇ ਵਿੱਚ ਆ ਗਏ ਸੀ।
ਪੁਲਿਸ ਨੇ ਦੇਰ ਸ਼ਾਮ ਹਰਵਿੰਦਰ ਨੂੰ ਗੁਰੂ ਨਾਨਕਪੁਰਾ ਏਰੀਆ ਤੋਂ ਫੜ੍ਹ ਲਿਆ। ਪਹਿਲੇ ਤਾਂ ਪੁੱਛ-ਗਿੱਛ ਵਿੱਚ ਆਰੋਪੀ ਨੇ ਮੰਨਿਆ ਕਿ ਉਹ ਆਪਣੇ ਦੋਸਤ ਅਮਨ ਦੇ ਨਾਲ ਫੁੱਟਬਾਲ ਖੇਡਣ ਲਈ ਸਟੇਡੀਅਮ ਜਾਂਦਾ ਸੀ। ਉੱਥੇ ਹੀ ਅਮਨ ਦੀ ਨਜ਼ਰ ਕਾਰ ‘ਤੇ ਪਈ। ਗੇੜੀ ਮਾਰਨ ਲਈ ਕਾਰ ਚੋਰੀ ਕਰਨ ਲਈ ਸਾਜਿਸ਼ ਰਚੀ ਸੀ।
ਕੋਚ ਹਮੇਸ਼ਾ ਆਪਣੇ ਕਾਰ ਦੀ ਚਾਬੀ ਸਟੇਡੀਅਮ ਦੀ ਕੁਰਸੀ ‘ਤੇ ਰੱਖ ਦਿੰਦੇ ਸਨ। ਉਸ ਦਿਨ ਮੌਕਾ ਮਿਲਦੇ ਹੀ ਕਾਰ ਦੀ ਚਾਬੀ ਚੁੱਕ ਲਈ, ਜਿਸ ਤੋਂ ਬਾਅਦ ਉਹ ਕਾਰ ਚੋਰੀ ਕਰਕੇ ਲੈ ਗਏ। ਹਰਵਿੰਦਰ ਨੇ ਦੱਸਿਆ ਕਿ ਅਮਨ ਦੇ ਪਿਤਾ ਇਸ ਦੁਨੀਆਂ ਵਿੱਚ ਨਹੀਂ ਹੈ। ਉਹ ਇੱਕ ਸ਼ੈਫ ਹੈ। ਹਰਵਿੰਦਰ ਦਾ ਕੋਈ ਕ੍ਰਮਿਨਲ ਰਿਕਾਰਡ ਨਹੀਂ ਮਿਲਿਆ। ਪੁਲਿਸ ਉਸਨੂੰ ਕੋਰਟ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।