ਪੰਜਾਬ ‘ਚ ਕੋਰੋਨਾ ਮੌਤ ਦਰ ਦੇਸ਼ ‘ਚ ਸਭ ਤੋਂ ਵੱਧ, 1 ਦਿਨ ‘ਚ ਹੋਈਆਂ 88 ਮੌਤਾਂ

0
334
Coronavirus blood test . Coronavirus negative blood in laboratory.

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਅੱਜ ਪੰਜਾਬ ‘ਚ ਕੋਰੋਨਾਵਾਇਰਸ ਨੇ 88 ਲੋਕਾਂ ਦੀ ਜਾਨ ਲਈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2149 ਹੋ ਗਈ ਹੈ।ਪੰਜਾਬ ‘ਚ ਮੌਤ ਦੀ ਦਰ ਵੱਧ ਕੇ 3.0 ਹੋ ਗਈ ਹੈ।ਜੋ ਕਿ ਦੇਸ਼ ਭਰ ‘ਚ ਸਭ ਤੋਂ ਵੱਧ ਹੈ।ਵੀਰਵਾਰ ਨੂੰ 2464 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਪੰਜਾਬ ਦਾ ਫਟੈਲੇਟੀ ਰੇਟ 3.0 ਹੈ ਅਤੇ ਮਹਾਰਾਸ਼ਟਰ ਤੇ ਗੁਜਰਾਤ ਦਾ 2.9।ਪੰਜਾਬ ਦਾ ਰਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 10 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਕਵਰੀ ਰੇਟ 73% ਹੈ।ਪੰਜਾਬ ‘ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ ‘ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ।

ਵੀਰਵਾਰ ਨੂੰ ਕੋਰੋਨਾਵਾਇਰਸ ਦੇ 2464 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 72143 ਹੋ ਗਈ ਹੈ।ਅੱਜ ਸਭ ਤੋਂ ਵੱਧ 307 ਕੇਸ ਮੁਹਾਲੀ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 295, ਜਲੰਧਰ 277, ਬਠਿੰਡਾ 202, ਲੁਧਿਆਣਾ 120, ਪਟਿਆਲਾ 144, ਪਠਾਨਕੋਟ 195, ਹੁਸ਼ਿਆਰਪੁਰ 141 ਅਤੇ ਗੁਰਦਾਸਪੁਰ 156 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਅੱਜ ਸਭ ਤੋਂ ਵੱਧ 14 ਮੌਤਾਂ ਮੁਹਾਲੀ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ -16, ਫਰੀਦਕੋਟ -1, ਫਤਿਹਗੜ੍ਹ ਸਾਹਿਬ -3, ਫਿਰੋਜ਼ਪੁਰ -7, ਗੁਰਦਾਸਪੁਰ -3, ਹੁਸ਼ਿਆਰਪੁਰ -2, ਜਲੰਧਰ -9, ਕਪੂਰਥਲਾ -4, ਲੁਧਿਆਣਾ -11, ਮਾਨਸਾ -1, ਮੋਗਾ -4, ਮੁਕਤਸਰ -1, ਪਟਿਆਲਾ -4, ਰੋਪੜ -5, ਸੰਗਰੂਰ -2 ਅਤੇ ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 1348 ਮਰੀਜ਼ ਸਿਹਤਯਾਬ ਹੋਏ ਹਨ।