ਪੰਜਾਬ, ਹਰਿਆਣਾ ਤੇ ਕੇਂਦਰ ਨੇ ਕਿਹਾ-‘ਸਾਨੂੰ ਨਹੀਂ ਪਤਾ’ ਕਿਸ ਨੇ ਬੈਨ ਕਰਵਾਇਆ ਸਿੱਧੂ ਮੂਸੇਵਾਲਾ ਦਾ SYL ਗੀਤ

0
1949

ਚੰਡੀਗੜ੍ਹ| ਸਿੱਧੂ ਮੂਸੇਵਾਲਾ ਦਾ SYL ਗੀਤ ਕਿਸ ਨੇ ਬੈਨ ਕਰਾਇਆ, ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖੁਲਾਸਾ ਮਹਾਰਾਸ਼ਟਰ ਦੇ ਰਹਿਣ ਵਾਲੇ ਫੈਨ ਅੰਮ੍ਰਿਤਪਾਲ ਸਿੰਘ ਖਾਲਸਾ ਦੀ RTI ਜ਼ਰੀਏ ਹੋਇਆ ਹੈ। ਉਨ੍ਹਾਂ ਨੇ ਤਿੰਨਾਂ ਸਰਕਾਰ ਤੋਂ ਗਾਣਾ ਬੈਨ ਕਰਵਾਉਣ ਲਈ ਭੇਜੀ ਸ਼ਿਕਾਇਤ ਦੀ ਕਾਪੀ ਮੰਗੀ ਸੀ। ਤਿੰਨਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਉਪਲਬਧ ਨਹੀਂ ਹੈ।

ਮੂਸੇਵਾਲਾ ਦੇ ਕਤਲ ਦੇ ਲਗਭਗ ਇਕ ਮਹੀਨੇ ਬਾਅਦ ਇਹ ਗਾਣਾ ਰਿਲੀਜ਼ ਹੋਇਆ ਸੀ।ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ SYL ਗਾਣਾ ਬੈਨ ਕਰਨ ਦਾ ਕਾਰਨ ਜਾਨਣ ਲਈ ਮੈਂ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਾਲ ਜੁੜੀ ਕੋਈ ਸੂਚਨਾ ਉਪਲਬਧ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਆਪਣੇ ਅੰਦਰੂਨੀ ਵਿੰਗ ਨੂੰ ਭੇਜਿਆ। ਹੁਣ ਉਨ੍ਹਾਂ ਦਾ ਜਵਾਬ ਵੀ ਆ ਗਿਆ ਕਿ ਇਸ ਨਾਲ ਜੁੜੀ ਕੋਈ ਸੂਚਨਾ ਉੁਨ੍ਹਾਂ ਕੋਲ ਨਹੀਂ ਹੈ।