ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ 10 ਜੂਨ ਤੱਕ ਵਧਾਈਆਂ, ਕਾਰ ‘ਚ 2 ਸਵਾਰੀਆਂ ਵਾਲੀ ਪਾਬੰਦੀ ਖ਼ਤਮ, ਪੜ੍ਹੋ ਨਵੇਂ ਫੈਸਲੇ

0
33819

ਚੰਡੀਗੜ | ਮੁੱਖ ਮੰਤਰੀ ਨੇ ਵੀਰਵਾਰ ਦੀ ਹੋਈ ਮੀਟਿੰਗ ਤੋਂ ਬਾਅਦ ਕੁਝ ਪਾਬੰਦੀਆਂ ‘ਚ ਤਬਦੀਲੀ ਕੀਤੀ ਹੈ। ਦਿਨ ਤੇ ਰਾਤ ਵਾਲੀਆਂ ਕੋਰੋਨਾ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ।

ਕਾਰ ਵਿੱਚ 2 ਸਵਾਰੀਆਂ ਦੇ ਸਫ਼ਰ ਕਰਨ ਦੀ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਇੱਕ ਪਰਿਵਾਰ ਦੇ 2 ਤੋਂ ਵੱਧ ਲੋਕ ਵੀ ਕਾਰ ‘ਚ ਸਫ਼ਰ ਕਰ ਸਕਦੇ ਹਨ।

ਕਮਰੀਸ਼ਅਲ ਵਹੀਕਲ ਜਿਵੇਂ ਕਿ ਟੈਕਸੀ ਅਤੇ ਹੋਰ ਗੱਡੀਆਂ ‘ਚ ਇਹ ਪਾਬੰਦੀ ਫਿਲਹਾਲ ਲਾਗੂ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਘੱਟਦੇ ਕੋਰੋਨਾ ਕੇਸਾ ਨੂੰ ਦੇਖਦੇ ਹੋਏ ਇਹ ਫੈਸਲੇ ਲਏ ਗਏ ਹਨ। ਜਿਲਿਆਂ ਦੇ ਡਿਪਟੀ ਕਮਿਸ਼ਨਰ ਹਾਲਾਤਾਂ ਦੇ ਹਿਸਾਬ ਨੇ ਇਨ੍ਹਾਂ ਨਿਯਮਾਂ ‘ਚ ਤਬੀਦੀਲੀਆਂ ਕਰ ਸਕਦੇ ਹਨ। ਨਿੱਜੀ ਹਸਪਤਾਲਾਂ ਵਲੋਂ ਲੁੱਟ ਕੀਤੀ ਜਾ ਰਹੀ ਦੇ ਖਿਲਾਫ ਮੁੱਖ ਮੰਤਰੀ ਨੇ ਫੈਸਲਾ ਲਿਆ ਹੈ ਕਿ ਹੁਣ ਸਾਰੇ ਹਸਪਤਾਲਾਂ ਨੂੰ 11×5 ਫੁੱਟ ਲੰਬਾ ਬੋਰਡ ਹਸਪਤਾਲਾਂ ਦੇ ਬਾਹਰ ਲਗਵਾਉਣਾ ਹੋਵੇਗਾ ਜਿਸ ਵਿੱਚ ਸਾਰੇ ਰੇਟ ਲਿਖੇ ਹੋਣੇ ਚਾਹੀਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)