ਪੰਜਾਬ ਸਰਕਾਰ ਨੇ ਵਧਾਏ ਪੈਟਰੋਲ ਤੇ ਡੀਜ਼ਲ ਦੇ ਰੇਟ, ਜਾਣੋ ਕੀ ਹਨ ਨਵੀਆਂ ਕੀਮਤਾਂ

0
96

ਜਲੰਧਰ| ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਕ ਰੁਪਇਆ ਵੈਟ ਲਗਾਇਆ ਹੈ। ਹੁਣ ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਪਹਿਲਾਂ ਨਾਲੋਂ ਜ਼ਿਆਦਾ ਮਹਿੰਗਾ ਮਿਲੇਗਾ।

ਇਹ ਕੀਮਤਾਂ ਰਾਤ 12 ਵਜੇ ਤੋਂ ਲਾਗੂ ਹੋਈਆਂ ਹਨ। ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਇਹ ਵਾਧਾ ਦੂਜੀ ਵਾਰ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕਰੀਬ 1.08 ਫ਼ੀਸਦੀ ਦੀ ਵੈਟ ਦਰ ਵਿਚ ਵਾਧੇ ਨਾਲ ਪੈਟਰੋਲ ਕਰੀਬ 92 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ‘ਤੇ 1.13 ਫ਼ੀਸਦੀ ਵੈਟ ਦੀ ਦਰ ਵਧਾਉਣ ਨਾਲ ਇਹ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ।

ਇਸ ਦਰ ਵਿਚ 10 ਫ਼ੀਸਦੀ ਸਰਚਾਰਜ ਵੀ ਸ਼ਾਮਲ ਹੈ।  ਮੁਹਾਲੀ ਵਿਚ ਪਹਿਲਾਂ ਪੈਟਰੋਲ 98.03 ਰੁਪਏ ਅਤੇ ਹੁਣ 98.95 ਰੁਪਏ ਅਤੇ ਡੀਜ਼ਲ 88.35 ਤੇ ਹੁਣ 89.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।