ਪੰਜਾਬ ਸਰਕਾਰ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਐਸਟੀਐਫ ਦਾ ਦਿੱਤਾ ਵਾਧੂ ਚਾਰਜ, ਆਈਜੀ ਪ੍ਰਦੀਪ ਕਰਨਗੇ ਫਿਰੋਜ਼ਪੁਰ-ਬਠਿੰਡਾ ਦੀ ਸਮੁੱਚੀ ਨਿਗਰਾਨੀ

0
184

ਚੰਡੀਗੜ੍ਹ | ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ ਅਧਿਕਾਰੀ ਪ੍ਰਦੀਪ ਕੁਮਾਰ, ਜੋ ਕਿ ਆਈ.ਜੀ. ਟੈਕਨੀਕਲ ਸਪੋਰਟ ਸਰਵਿਸਿਜ਼ ਪੰਜਾਬ ਚੰਡੀਗੜ੍ਹ ਵਜੋਂ ਤਾਇਨਾਤ ਹਨ ਅਤੇ ਆਈ.ਜੀ. ਫ਼ਰੀਦਕੋਟ ਰੇਂਜ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਨੂੰ ਹੁਣ ਫਿਰੋਜ਼ਪੁਰ ਵਿਖੇ ਐਸ.ਟੀ.ਐਫ ਰੇਂਜਾਂ ਦੀ ਸਮੁੱਚੀ ਨਿਗਰਾਨੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਅਤੇ ਬਠਿੰਡਾ ਵਿੱਚ ਐਸਟੀਐਫ ਰੇਂਜ ਦੀ ਸਮੁੱਚੀ ਨਿਗਰਾਨੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਪੀ.ਪੀ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਨੂੰ ਕਮਾਂਡੈਂਟ ਪੀ.ਆਰ.ਟੀ.ਸੀ ਜਹਾਨ ਖੇਲਾਂ ਨੂੰ ਐਸ.ਟੀ.ਐਫ ਰੇਂਜ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਪੀ.ਪੀ.ਐਸ. ਅਧਿਕਾਰੀ ਸਨੇਹਦੀਪ ਸ਼ਰਮਾ ਨੂੰ ਏ.ਆਈ.ਜੀ.ਐਸ.ਟੀ.ਐਫ ਰੇਂਜ ਲੁਧਿਆਣਾ ਨੂੰ ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਅਤੇ ਪੀ.ਪੀ.ਐਸ ਅਧਿਕਾਰੀ ਗੁਰਪ੍ਰੀਤ ਸਿੰਘ ਨੂੰ ਐਸ.ਟੀ.ਐਫ. ਏਆਈਜੀ ਐਸਟੀਐਫ ਰੇਂਜ ਪਟਿਆਲਾ ਨੂੰ ਐਸਟੀਐਫ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।