ਪੰਜਾਬ ਸਰਕਾਰ ਨੇ ਐਲਾਨ ਕੀਤੇ ਵੱਡੇ ਫੈਸਲੇ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਪੜ੍ਹਾਈ ਦਾ ਖਰਚਾ ਸਰਕਾਰ ਚੁੱਕੇਗੀ

0
1478

ਜਲੰਧਰ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਕੋਵਿਡ ਸਮੀਖਿਆ ਬੈਠਕ ਕੀਤੀ ਇਸ ਵਿੱਚ ਕੋਰੋਨਾ ਪੀੜਤ ਪਰਿਵਾਰਾਂ ਲਈ ਕਈ ਫੈਸਲੇ ਲਏ ਗਏ।

ਪੜ੍ਹੋ ਸਰਕਾਰ ਦੇ ਖਾਸ ਫੈਸਲੇ

  • ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ 21 ਸਾਲ ਦੀ ਉਮਰ ਤੱਕ ਮਿਲੇਗੀ 1500 ਰੁਪਏ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਦਾ ਪੜ੍ਹਾਈ ਦਾ ਖਰਚਾ ਸਰਕਾਰ ਚੁੱਕੇਗੀ।
  • ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕੋਰੋਨਾ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮਿਲੇਗਾ।
  • ਪ੍ਰਭਾਵਿਤ ਪਰਿਵਾਰਾਂ ਨੂੰ ਆਸ਼ੀਰਵਾਦ ਯੋਜਨਾ ਤਹਿਤ 51 ਹਜ਼ਾਰ ਦੀ ਮਦਦ ਮਿਲੇਗੀ।
  • ਕੋਰੋਨਾ ਕਾਰਨ ਘਰ ਦੇ ਕਮਾਉਣ ਵਾਲੇ ਦੀ ਮੌਤ ਹੋਣ ‘ਤੇ ਵੀ ਪਰਿਵਾਰ ਨੂੰ ਮਿਲੇਗੀ 1500 ਰੁਪਏ ਪੈਨਸ਼ਨ।
  • ਕੋਰੋਨਾ ਨਾਲ ਪ੍ਰਭਾਵਿਤਾਂ ਨੂੰ ਸਰਬਤ ਬੀਮਾ ਯੋਜਨਾ ਦਾ ਮਿਲੇਗਾ ਲਾਭ ਅਤੇ ਹੋਮ ਆਈਸੋਲੇਟ ਮਰੀਜਾਂ ਦੇ ਦੇਖਭਾਲ ਲਈ Whatsapp Chatbot ਐਪ ਸ਼ੁਰੂ ਕੀਤੀ।
  • ਸਰਕਾਰੀ ਅਤੇ ਏਡਿਡ ਕਾਲਜਾਂ ਦੇ ਟੀਚਿੰਗ ਸਟਾਫ ਵਰਕ ਫਰੋਮ ਹੋਮ ਕਰਨਗੇ ਅਤੇ 50 ਫੀਸਦੀ ਨਾਨ ਟੀਚਿੰਗ ਸਟਾਫ ਲੋੜ ਮੁਤਾਬਿਕ ਕਾਲਜਾਂ ਵਿੱਚ ਡਿਊਟੀ ਲਈ ਆਉਣਗੇ। ਵਰਕ ਫਰੋਮ ਹੋਮ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡਣਗੇ ਅਤੇ ਉਹ ਹਰ ਵੇਲੇ ਮੋਬਾਈਲ, ਈ-ਮੇਲ ਆਦਿ ਰਾਹੀਂ ਉਪਲੱਬਧ ਰਹਿਣਗੇ ਅਤੇ ਲੋੜ ਮੁਤਾਬਿਕ ਬੁਲਾਉਣ ਤੇ ਹਾਜ਼ਿਰ ਹੋਣਗੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।