Punjab Election 2022 : ਕੇਜਰੀਵਾਲ ਨੇ ਕੀਤਾ ਐਲਾਨ, ਪੜ੍ਹੋ ਪੰਜਾਬ ‘ਚ ਕੌਣ ਹੋਵੇਗਾ AAP ਦਾ CM ਚਿਹਰਾ

0
1235

ਚੰਡੀਗੜ੍ਹ | ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਕਿਹਾ ਹੈ ਕਿ ਅਸੀਂ ਤੁਹਾਨੂੰ ਅਜਿਹਾ ਮੁੱਖ ਮੰਤਰੀ ਚਿਹਰਾ ਦੇਵਾਂਗੇ, ਜਿਸ ‘ਤੇ ਤੁਹਾਨੂੰ ਸਾਰਿਆਂ ਨੂੰ ਮਾਣ ਹੋਵੇਗਾ, ਪੰਜਾਬ ਨੂੰ ਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਵੀਰਵਾਰ ਨੂੰ ਇਕ ਵਿਸਥਾਰਤ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ।

ਪੰਜਾਬ ਦੇ ਮੌਜੂਦਾ ਵਿਕਾਸ ਬਾਰੇ ਉਨ੍ਹਾਂ ਕਿਹਾ, ”ਇਸ ਸਮੇਂ ਪੰਜਾਬ ‘ਚ ਰਾਜਨੀਤਕ ਅਸਥਿਰਤਾ ਹੈ, ਇਹ ਮੰਦਭਾਗਾ ਹੈ। ਇਥੇ ਸੱਤਾ ਲਈ ਇਕ ਗੰਦੀ ਲੜਾਈ ਚੱਲ ਰਹੀ ਹੈ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਕਿੱਥੇ ਲੈ ਕੇ ਜਾਣ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਇਕ ਮਜ਼ਾਕ ਬਣਾ ਦਿੱਤਾ ਹੈ।”