ਜਲੰਧਰ . ਪੰਜਾਬ ਦੇ 2 ਜਿਲ੍ਹੇਆਂ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਿਸ ਨਾਲ ਹੁਣ ਤੱਕ ਸੂਬੇ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 256 ਹੋ ਗਈ ਹੈ। ਕਲ ਦੇਰ ਸ਼ਾਮ ਨੂੰ ਜਲੰਧਰ ਤੋਂ 5 ਕੋਰੋਨਾ ਮਰੀਜਾਂ ਅਤੇ ਪਟਿਆਲਾ ਵਿੱਚ ਵੀ 5 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ 11 ਮਰੀਜਾਂ ਦੇ ਠੀਕ ਹੋਣ ਦੀ ਖਬਰ ਵੀ ਹੈ।
ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਕਰਕੇ ਸੈਂਟ੍ਰਲ ਟਾਉਨ ਦੀਆਂ ਸੜਕਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਅਤੇ ਪੁਲਿਸ ਤਾਇਨਾਤ ਕਰਕੇ ਪੂਰੀ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ।
ਸੇਹਤ ਵਿਭਾਗ ਮੁਤਾਬਿਕ ਹੁਣ ਤੱਕ 7355 ਸ਼ਕੀ ਮਰੀਜਾਂ ਦੇ ਸੈਂਪਲ ਦੀ ਜਾਂਚ ਹੋ ਗਈ ਹੈ। ਜਿਨ੍ਹਾਂ ਵਿੱਚੋਂ 6769 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ। 335 ਲੋਕਾਂ ਦੀ ਰਿਪੋਰਟ ਆਉਣਾ ਹਾਲੇ ਬਾਕੀ ਹੈ। ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕਰੀਬ 186 ਮਰੀਜਾਂ ਦਾ ਇਲਾਜ਼ ਚਲ ਰਿਹਾ ਹੈ। ਜਿਨ੍ਹਾਂ ਵਿੱਚੋਂ 1 ਮਰੀਜ਼ ਵੈਂਟਿਲੇਟਰ ਅਤੇ 1 ਆਕਸੀਜ਼ਨ ਤੇ ਹੈ। ਰਾਜ ਵਿੱਚ ਹੁਣ ਤੱਕ 16 ਲੌਕਾਂ ਦੀ ਮੌਤ ਹੋ ਚੁੱਕੀ ਹੈ।
ਸੰਗਰੂਰ ਤੋਂ ਇਹ ਖਬਰ ਹੈ ਕਿ ਜਿਲ੍ਹੇ ਦੇ ਪਹਿਲੇ ਕੋਰੋਨਾ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਉਸਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਜਲੰਧਰ ਵਿੱਚ ਮਾਮਲੇ ਹੋਏ 53
ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। 5 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚ ਮੇਅਰ ਦਾ ਓਐਸਡੀ ਅਤੇ ਪੰਜਾਬੀ ਦੇ ਵੱਡੇ ਅਖਬਾਰ ਦੇ ਦੋ ਹੋਰ ਪੱਤਰਕਾਰਾਂ ਨੂੰ ਕੋਰੋਨਾ ਹੋ ਗਿਆ ਹੈ। ਇਹ ਮਾਮਲੇ ਸਾਹਮਣੇ ਆਉਣ ਦੇ ਨਾਲ ਜਲੰਧਰ ਵਿਚ ਮਰੀਜਾਂ ਦੀ ਗਿਣਤੀ 53 ਹੋ ਗਈ ਹੈ। ਇਸ ਦੇ ਨਾਲ ਹੀ ਜਲੰਧਰ ਦੇ ਦੋ ਵੱਡੇ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ।