ਮਠਿਆਈਆਂ ਖਾਣ ਚ ਹਰਿਆਣਾ ਵਾਲਿਆਂ ਤੋਂ ਅੱਗੇ ਪੰਜਾਬੀ

0
441

ਨਵੀਂ ਦਿੱਲੀ| ਦੇਸ਼ ਭਰ ਦੇ ਵਿੱਚ ਮਠਿਆਈ ਦੇ ਬਿਨਾਂ ਕਿਸੇ ਤਿਉਹਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।ਮਿੱਠਾ ਖਾਣ ਵਿਚ ਉੱਤਰ ਭਾਰਤ ਸਭ ਤੋਂ ਅੱਗੇ ਹੈ। ਮਠਿਆਈ ਦੀ ਖਪਤ ਵਿੱਚ ਇਨ੍ਹਾਂ ਦੀ 35 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਦੇ ਵਿੱਚ ਵੀ ਦਿੱਲੀ 9.8 ਪ੍ਰਤੀਸ਼ਤ ਦੀ ਭਾਗੀਦਾਰੀ ਦੇ ਨਾਲ ਸਭ ਤੋਂ ਅੱਗੇ ਹੈ, ਪਛੀਮ ਬੰਗਾਲ ਦੂਸਰੇ ਨੰਬਰ ‘ਤੇ ਆਉਂਦਾ ਹੈ, ਪੰਜਾਬ 5.2% ਭਾਗੀਦਾਰੀ ਦੇ ਨਾਲ 9ਵੇਂ ਨੰਬਰ ‘ਤੇ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਵਾਲੇ ਵੀ ਮਠਿਆਈ ਦੇ ਸਭ ਤੋਂ ਘੱਟ ਸ਼ੌਕੀਨ ਹਨ।

ਜੇਕਰ ਗੱਲ ਪਾਪੜ ਦੀ ਹੋਵੇ ਤਾਂ ਰਾਜਸਥਾਨੀ ਇਸ ਸੂਚੀ ਵਿੱਚ ਸਭ ਤੋਂ ਅੱਗੇ ਅਤੇ ਗੁਜਰਾਤ ਦੂਸਰੇ ਨੰਬਰ ‘ਤੇ ਹੈ । ਇੱਥੇ ਪੰਜਾਬ ਦੀ ਹਾਲਤ ਸੁਧਰ ਕੇ ਪੰਜਵੇਂ ਰੈਂਕ ‘ਤੇ ਹੈ। ਪੰਜਾਬ ਦੇ ਵਿੱਚ ਪਾਪੜ ਦੀ ਖਪਤ 5.7 % ਹੈ । 2021 ਵਿੱਚ ਦੇਸ਼ ਵਿੱਚ ਮਠਿਆਈਆਂ ਦਾ ਬਾਜ਼ਾਰ 58,900 ਕਰੋੜ ਰੁਪਏ ਰਿਹਾ ਹੈ, ਜੋ 2025 ਤਕ 84, 300 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ ਭਾਵ ਕਿ ਸਾਲਾਨਾ 9.3 % ਦੀ ਦਰ ਦੇ ਨਾਲ ਵਧੇਗਾ। ਜੇਕਰ ਡਿਵੀਜ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਾਪੜ ਖਾਣ ‘ਚ ਵੀ ਉੱਤਰ ਭਾਰਤੀਆਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ ।
ਦੇਸ਼ ਦੇ 39 % ਪਾਪੜ ਦੀ ਖਪਤ ਇਥੇ ਹੀ ਹੁੰਦੀ ਹੈ, 32% ਦੇ ਨਾਲ ਪੱਛਮੀ ਬੰਗਾਲ ਦੂਸਰੇ ਨੰਬਰ ‘ਤੇ ਹੈ। ਦੇਸ਼ ਵਿੱਚ ਪਾਪੜ ਦਾ ਸਾਲਾਨਾ ਕਾਰੋਬਾਰ 7400 ਕਰੋੜ ਰੁਪਏ ਦਾ ਹੈ। ਇਸ ਦੇ ਵਿੱਚ 68% ਅਸੰਗਠਿਤ ਖੇਤਰਾਂ ਵਿਚ ਵੀ ਹੈ, ਜਦਕਿ ਸੰਗਠਿਤ ਕਾਰੋਬਾਰ 2300 ਕਰੋੜ ਰੁਪਏ ਦਾ ਹੈ, ਜੋ ਕਿ 2025 ਤਕ 3400 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।