ਪੁਡੂਚੇਰੀ ਟਰਾਂਸਪੋਰਟ ਵਿਭਾਗ ਦਾ ਵੱਡਾ ਫੈਸਲਾ – ਨਾਬਾਲਿਗ ਬਾਈਕ ਚਲਾਉਂਦਾ ਫੜੇ ਜਾਣ ‘ਤੇ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਕੈਦ

0
309


ਨਵੀਂ ਦਿੱਲੀ |
ਪੁਡੂਚੇਰੀ ਵਿਚ ਇਕ ਨਾਬਾਲਿਗ ਨੂੰ ਬਾਈਕ ਚਲਾਉਂਦੇ ਫੜੇ ਜਾਣ ‘ਤੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਘਟਨਾ ਕਿਸ ਜਗ੍ਹਾ ਹੋਈ, ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਦੱਸਿਆ ਗਿਆ ਹੈ ਕਿ ਨਾਬਾਲਿਗ ਦੇ ਮਾਤਾ-ਪਿਤਾ ਨੂੰ ਜੇਲ੍ਹ ਭੇਜ ਦਿੱਤਾ ਹੈ।

ਪੁਡੂਚੇਰੀ ਦੇ ਟਰਾਂਸਪੋਰਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਦੇ ਫੜੇ ਗਏ ਕਿਸੇ ਵੀ ਨਾਬਾਲਿਗ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਤਿੰਨ ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਕੀਤਾ ਜਾਵੇਗਾ।

Illegal abortion of minor: Delhi doctor among 4 arrested

ਜਨਤਕ ਸੜਕਾਂ ‘ਤੇ ਨਾਬਾਲਿਗਾਂ ਦੁਆਰਾ ਵਾਹਨ ਚਲਾਉਣਾ ਇੱਕ ਗੰਭੀਰ ਅਪਰਾਧ ਹੈ, ਅਤੇ ਪੁਲਿਸ ਨੂੰ ਅਪਰਾਧੀਆਂ ਦੇ ਵਿਰੁੱਧ ਸਖ਼ਤ ਸਜ਼ਾਵਾਂ ਦੇਣ ਦਾ ਅਧਿਕਾਰ ਹੈ। ਨਾਬਾਲਿਗਾਂ ਨੂੰ ਮੋਟਰ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੈ, ਇਸ ਲਈ ਉਹ ਬੀਮੇ ਦੁਆਰਾ ਕਵਰ ਨਹੀਂ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਨਾਬਾਲਿਗਾਂ ਅਤੇ ਹਾਦਸਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਮੁਸ਼ਕਿਲਾਂ ਵਧ ਸਕਦੀਆਂ ਹਨ।