ਚੰਡੀਗੜ੍ਹ | ਇਥੋਂ ਦੀ ਪੰਜਾਬ ਯੂਨੀਵਰਸਿਟੀ ਵਿਚ ਕੋਵਿਡ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਵਿਦਿਆਰਥੀ 26 ਦਸੰਬਰ ਨੂੰ ਅਮਰੀਕਾ ਤੋਂ ਵਾਪਸ ਆਇਆ ਤੇ ਦਿੱਲੀ ਏਅਰਪੋਰਟ ‘ਤੇ ਕੋਵਿਡ ਦਾ ਟੈਸਟ ਕੀਤਾ ਸੀ, ਜੋ ਪਾਜ਼ੀਟਿਵ ਪਾਇਆ ਗਿਆ।
ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਯੂਨੀਵਰਸਿਟੀ ਦੇ ਲੜਕਿਆਂ ਦੇ ਹੋਸਟਲ ਨੰ. 4 ਵਿਚ ਫਰਸ਼ ਅਤੇ ਕਮਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ । ਪੀੜਤ ਵਿਦਿਆਰਥੀ ਨੂੰ ਯੂਨੀਵਰਸਿਟੀ ਨੇ ਪੀ.ਯੂ. ਗੈਸਟ ਹਾਊਸ ‘ਚ 2 ਜਨਵਰੀ ਤੱਕ ਕੁਆਰੰਟਾਈਨ ਕੀਤਾ ਹੈ। ਵਿਦਿਆਰਥੀ ਦਾ ਮੁੜ ਟੈਸਟ ਕੀਤਾ ਜਾਵੇਗਾ।