PSPCL ਦੀ ਟੀਮ ਨੇ ਰਿਟਾਇਰਡ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਦਾ ਕੀਤਾ ਨਿਪਟਾਰਾ

0
551

ਜਲੰਧਰ, 23 ਸਤੰਬਰ 2024 | ਪੀ.ਐਸ.ਪੀ.ਸੀ.ਐਲ. ਦੀ ਪਟਿਆਲਾ ਤੋਂ ਆਈ ਟੀਮ ਵਲੋਂ ਰਿਟਾਇਰਡ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦਾ ਰੀਵਿਊ ਕਰਦੇ ਹੋਏ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉੱਥੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਸਰਵਿਸ ਪੂਰੀ ਹੋਣ ਤੋਂ ਪਹਿਲਾਂ ਕਰਮਚਾਰੀਆਂ ਦੀ ਕਾਗਜ਼ੀ ਕਾਰਵਾਈ ਨੂੰ ਨਿਪਟਾਉਣ ਵੱਲ ਧਿਆਨ ਦਿੱਤਾ ਜਾਵੇ।

ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿਚ ਹੋਈ ਇਸ ਮੀਟਿੰਗ ਦੌਰਾਨ ਇੰਜ. ਸੁਖਵਿੰਦਰ ਸਿੰਘ, (ਉਪ ਮੁੱਖ ਇੰਜੀਨੀਅਰ/ਟੈਕ-ਟੂ- ਡਾਇ/ਪ੍ਰਬੰਧਕੀ), ਇਜ. ਬਲਵਿੰਦਰ ਪਾਲ (ਉਪ ਮੁੱਖ ਇੰਜੀਨੀਅਰ/ਹੈਡ-ਕੁ-ਕਮ/ਪ੍ਰਬੰਧਕੀ), ਉਪ-ਸਕੱਤਰ ਨਿਸ਼ਾ ਰਾਣੀ, ਸੁਵਿਕਾਸ ਪਾਲ ਵਧੀਕ ਨਿਗਰਾਨ ਇੰਜ./ਵਰਕਸ, ਮੀਨਾ ਮਾਹੀ ਅਧੀਨ ਸਕੱਤਰ/ਅਮਲਾ, ਮਨਪ੍ਰੀਤ ਸਿੰਘ ਥਿੰਦ (ਸਹਾਇਕ ਮੈਨੇਜਰ/ਮਨੁੱਖੀ ਵਸੀਲੇ) ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਰਹੇ।

ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਸਾਲ ਜੂਨ ਤੱਕ ਉੱਤਰ ਜ਼ੋਨ ਜਲੰਧਰ ਦੇ 146 ਕਰਮਚਾਰੀ ਰਿਟਾਇਰਡ ਹੋਣ ਵਾਲੇ ਹਨ, ਇਸ ਲਈ ਇਸ ਤੋਂ ਪਹਿਲਾਂ ਹੀ ਉਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਮੌਕੇ ‘ਤੇ 45 ਸ਼ਿਕਾਇਤਾਂ ਨਿਪਟਾਈਆਂ ਗਈਆਂ ਅਤੇ 35 ਦੇ ਲਗਭਗ ਕਰਮਚਾਰੀਆਂ ਦੀਆਂ ਫਾਈਲਾਂ ਮਨਜ਼ੂਰ ਕੀਤੀਆਂ ਗਈਆਂ, ਜਿਨ੍ਹਾਂ ਦਾ ਨਿਪਟਾਰਾਂ ਜਲਦ ਹੋ ਜਾਵੇਗਾਂ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀ ਆਪਣੇ ਕੇਸਾਂ ਦੀ ਸਟੇਟਸ ਰਿਪੋਰਟ ਆਨਲਾਈਨ ਦੇਖ ਸਕਦੇ ਹਨ।
ਇਸ ਮੌਕੇ ਨਾਰਥ ਜ਼ੋਨ ਦੇ ਸਰਕਲ ਐਕਸੀਅਨ, ਸੁਪਰੀਟੈਂਡੈਂਟ, ਅਕਾਊਂਟੈਂਟ, ਸੀਨੀਅਰ ਸਹਾਇਕ ਆਦਿ ਹਾਜ਼ਰ ਰਹੇ।