PSPCL : ਜਲੰਧਰ ‘ਚ ਮੁੱਖ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਅਹੁੱਦਾ ਸੰਭਾਲਿਆ

0
718

ਜਲੰਧਰ | ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਮੁੱਖ ਇੰਜੀਨੀਅਰ/ਵੰਡ (ਉੱਤਰ) ਜਲੰਧਰ ਦੇ ਤੌਰ ‘ਤੇ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੂਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।

ਦਵਿੰਦਰ ਸ਼ਰਮਾ ਨੇ ਇਲਾਕੇ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਅਤੇ ਚੋਰੀ ਨਾ ਕਰਨ। ਉਨ੍ਹਾਂ ਬਿਜਲੀ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।