ਮੋਹਾਲੀ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 ਵਿੱਚ ਹੋਣ ਵਾਲੀਆਂ ਸਲਾਨਾ ਪਰੀਖਿਆਵਾਂ ਵਿੱਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਲਈ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਪ੍ਰੀਖਿਆਰਥੀ ਨੂੰ ਬਿਨਾਂ ਲੇਟ ਫ਼ੀਸ 16 ਦਸੰਬਰ ਤੱਕ ਪ੍ਰੀਖਿਆ ਫਾਰਮ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾ ਸਕਦੇ ਹਨ, ਜਦਕਿ ਬੈਂਕ ਡ੍ਰਾਫਟ ਰਾਹੀਂ 24 ਦਸੰਬਰ ਤੱਕ ਪ੍ਰੀਖਿਆ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ।
ਇਸ ਤੋਂ ਬਾਅਦ 31 ਦਸੰਬਰ ਤੱਕ 500 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰੇ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਦੇ ਹਨ। ਜਦਕਿ ਲੇਟ ਫੀਸ ਨਾਲ 11 ਜਨਵਰੀ ਤੱਕ ਬੈਂਕ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ 11 ਜਨਵਰੀ ਤੱਕ 1000 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰੇ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਦੇ ਹਨ। ਜਦਕਿ ਲੇਟ ਫੀਸ ਨਾਲ 18 ਜਨਵਰੀ ਤੱਕ ਬੈਂਕ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ।
2000 ਰੁਪਏ ਲੇਟ ਫੀਸ ਨਾਲ 18 ਜਨਵਰੀ ਤੱਕ ਪ੍ਰੀਖਿਆ ਫਾਰਮ ਭਰੇ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਦੇ ਹਨ। ਜਦਕਿ ਲੇਟ ਫੀਸ ਨਾਲ 25 ਜਨਵਰੀ ਤੱਕ ਬੈਂਕ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ। ਪ੍ਰੀਖਿਆ ਫਾਰਮ ਭਰਨ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ 29 ਜਨਵਰੀ ਤੱਕ 2500 ਰੁਪਏ ਲੇਟ ਫੀਸ ਲੱਗੇਗੀ ਜਦਕਿ ਜਦਕਿ ਲੇਟ ਫੀਸ ਨਾਲ 8 ਫਰਵਰੀ ਤੱਕ ਬੈਂਕ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ। ਬੈਂਕਾਂ ਰਾਹੀਂ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਦੋਬਾਰਾ ਚਲਾਨ ਜਨਰੇਟ ਨਹੀਂ ਕਰਵਾਇਆ ਜਾ ਸਕੇਗਾ|