ਫਤਿਹਗੜ੍ਹ ਸਾਹਿਬ, 29 ਨਵੰਬਰ | ਕੈਨੇਡਾ ਤੋਂ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਅਮਲੋਹ ਸਬ-ਡਵੀਜ਼ਨ ਦੇ ਪਿੰਡ ਚੈਹਿਲਾਂ ਦੀ ਜੰਮਪਲ ਅਮਰੀਨ ਢਿੱਲੋਂ ਦਾ ਨੇ ਕੈਨੇਡਾ ਵਿਚ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਅਮਰੀਨ ਦੇ ਤਾਇਆ ਗੁਰਪ੍ਰਤਾਪ ਸਿੰਘ ਢਿਲੋਂ ਕੈਨੇਡਾ ਵਿਚ ਐਨ.ਆਰ.ਆਈ. ਸਨ ਜਿਨ੍ਹਾਂ ਦੀ ਬਦੌਲਤ ਸਾਰੇ ਪਰਿਵਾਰ ਨੂੰ ਕੈਨੇਡਾ ਦੀ ਪੀ.ਆਰ. ਮਿਲਣ ਕਾਰਨ ਇਹ ਪਰਿਵਾਰ 2010 ਵਿਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਚਲਾ ਗਿਆ ਜਿਥੇ ਉਸ ਨੇ ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਸਖ਼ਤ ਮਿਹਨਤ ਕਰਕੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ, ਜਿਸ ਸਦਕਾ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੂੰ ਪਾਇਲਟ ਬਣ ਕੇ ਸੇਵਾ ਕਰਨ ਦਾ ਮੌਕਾ ਮਿਲਿਆ।
ਅਮਰੀਨ ਦੀ ਵੱਡੀ ਭੈਣ ਸਰਗੁਣ ਢਿੱਲੋਂ ਵੀ ਕੈਨੇਡਾ ਵਿਚ ਹੀ ਭੰਗੜਾ ਅਤੇ ਗਿੱਧਾ ਅਕੈਡਮੀ ਚਲਾ ਰਹੀ ਹੈ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਪਨੀਰੀ ਨੂੰ ਜੋੜਨ ਦਾ ਉਪਰਾਲਾ ਕਰ ਰਹੀ ਹੈ।




































