ਬੁਢਲਾਡਾ | ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਤਨਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਆਗਿਆਪਾਲ ਸਿੰਘ ਨਾਗਪਾਲ ਦਾ ਬੇਟਾ ਹਰਗੁਣ ਸਿੰਘ ਸਤੰਬਰ 2017 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਟੋਰਾਂਟੋ ਵਿਖੇ ਗਿਆ ਸੀ।
ਸਾਲ 2020 ਵਿਚ ਪੜ੍ਹਾਈ ਪੂਰੀ ਕਰਨ ਉਪਰੰਤ ਉਥੇ ਕੰਮ ਕਰਦਿਆਂ ਜਨਵਰੀ 2023 ਵਿਚ ਕੈਨੇਡਾ ਦੀ ਪੀ.ਆਰ ਪ੍ਰਾਪਤ ਕੀਤੀ। ਇਸੇ ਦੌਰਾਨ ਕੈਨੇਡੀਅਨ ਪੁਲਿਸ ਵਿਚ ਨਿਕਲੀਆਂ ਅਸਾਮੀਆਂ ਲਈ ਉਸ ਨੇ ਅਪਲਾਈ ਕੀਤਾ ਅਤੇ ਲੋੜੀਂਦੀ ਸਰੀਰਕ ਯੋਗਤਾ ਪੂਰੀ ਕਰਨ ਤੋਂ ਬਾਅਦ 2 ਲਿਖਤੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਕੇ ਮਨਿਸਟਰੀ ਆਫ਼ ਪੋਲੀਸਿੰਗ ਐਂਡ ਪਬਲਿਕ ਸੇਫ਼ਟੀ ਵਿਭਾਗ ਕੈਨੇਡਾ ਦੀ ਸਸਕੈਚਵਨ ਪੁਲਿਸ ਵਿਚ ‘ਕਰੈਕਸ਼ਨਲ ਆਫ਼ੀਸਰ’ ਦਾ ਰੁਤਬਾ ਹਾਸਲ ਕੀਤਾ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ