ਮਾਣ ਵਾਲੀ ਗੱਲ ! ਪੰਜਾਬੀ ਰੈਪਰ ਸ਼ੁਭ UN ਦਾ ਬਣਿਆ ਗਲੋਬਲ ਬ੍ਰਾਂਡ ਅੰਬੈਸਡਰ

0
268

ਚੰਡੀਗੜ੍ਹ, 21 ਨਵੰਬਰ | ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਹੈ। ਇਹ ਘੋਸ਼ਣਾ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29, ਜੋ ਕਿ ਬਾਕੂ, ਅਜ਼ਰਬਾਈਜਾਨ ਵਿਚ ਹੋਈ ਸੀ, ਵਿਚ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ, ਸੰਗੀਤ ਅਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ (ਯੂ.ਐੱਨ.ਐੱਫ.ਸੀ.ਸੀ.ਸੀ.) ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ, ਸਗੋਂ ਉਹ ਸਮਾਜਿਕ ਮੁੱਦਿਆਂ ‘ਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦਾ ਹੈ। UNFCCC ਦੇ ਪ੍ਰਤੀਨਿਧੀ ਜਿੰਗਵੇਨ ਯਾਂਗ ਨੇ ਸ਼ੁਭ ਦੇ ਯੋਗਦਾਨ ਅਤੇ ਉਸ ਦੀ ਵਿਸ਼ਵਵਿਆਪੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਦਾ ਸੰਗੀਤ ਅਤੇ ਉਸ ਦੀ ਪਹਿਲਕਦਮੀ ਜਲਵਾਯੂ ਪਰਿਵਰਤਨ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹਨ। ਉਨ੍ਹਾਂ ਦੀ ਕਲਾ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸਕ ਜਲਵਾਯੂ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦ ਕਰਦੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)