ਸਿਰਸਾ ਸਾਧ ਦੇ ਸਤਿਸੰਗ ਦਾ ਭਾਰੀ ਵਿਰੋਧ, ਹਿੰਦੂ ਸੰਗਠਨਾਂ ਨੇ ਪਾੜੇ ਰਾਮ ਰਹੀਮ ਦੇ ਪੋਸਟਰ ਤੇ ਹੋਰਡਿੰਗ

0
371

ਯੂਪੀ। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਵਿਚ ਜੰਮ ਕੇ ਹੰਗਾਮਾ ਹੋਇਆ। ਇਥੇ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਨਾ ਸਿਰਫ ਸਤਿਸੰਗ ਵਾਲੇ ਸਥਾਨ ਉਤੇ ਜਾ ਕੇ ਭਾਰੀ ਹੰਗਾਮਾ ਕੀਤਾ, ਸਗੋਂ ਪੋਸਟਰ ਤੇ ਹੋਰਡਿੰਗਾਂ ਨੂੰ ਵੀ ਪਾੜ ਦਿੱਤਾ। ਇਸਦੇ ਬਾਅਦ ਪੁਲਿਸ ਨੇ ਇਸ ਰਿਕਾਰਡਿਡ ਪ੍ਰੋਗਰਾਮ ਨੂੰ ਰੁਕਵਾ ਦਿੱਤਾ।
ਰਾਮ ਰਹੀਮ ਕਤਲ ਤੇ ਰੇਪ ਦੇ ਕੇਸ ਵਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਉਹ ਪੈਰੋਲ ਉਤੇ ਆਇਆ ਹੋਇਆ ਹੈ। ਪੁਲਿਸ ਮੁਤਾਬਿਕ ਸ਼ਾਹਜਹਾਂਪੁਰ ਦੇ ਰੇਤੀ ਵਿਚ ਸਥਿਤ ਇਕ ਮੈਰਿਜ ਪੈਲੇਸ ਵਿਚ ਵੀਰਵਾਰ ਨੂੰ ਰਾਮ ਰਹੀਮ ਦੇ ਰਿਕਾਰਡਿਡ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਸੀ। ਉਸੇ ਵੇਲੇ ਇਸਦੀ ਭਣਕ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਨੂੰ ਲੱਗ ਗਈ। ਇਥੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਪਹੁੰਚ ਕੇ ਹੰਗਾਮਾ ਕੀਤਾ ਤੇ ਸਤਿਸੰਗ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ।
ਪੁਲਿਸ ਦਾ ਵੀ ਕਹਿਣਾ ਸੀ ਕਿ ਇਸ ਪ੍ਰੋਗਰਾਮ ਨੂੰ ਬਿਨਾਂ ਸਹਿਮਤੀ ਦੇ ਕਰਵਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਪ੍ਰੋਗਰਾਮ ਸਥਾਨ ਉਤੇ ਜਾ ਕੇ ਰਾਮ ਰਹੀਮ ਦੇ ਪੋਸਟਰਾਂ ਤੇ ਹੋਰਡਿੰਗ ਨੂੰ ਪਾੜ ਦਿੱਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)