ਲੁਧਿਆਣਾ ‘ਚ ਖਾਮੇਨੇਈ ਦੀ ਮੌਤ ‘ਤੇ ਰੋਸ, ਨੇਤਨਯਾਹੂ ਦਾ ਪੁਤਲਾ ਫੂਕਿਆ

0
696

ਲੁਧਿਆਣਾ, 1 ਮਾਰਚ | ਈਰਾਨ-ਇਜ਼ਰਾਈਲ ਜੰਗ ਦੌਰਾਨ ਇਜ਼ਰਾਈਲੀ ਹਵਾਈ ਹਮਲੇ ਵਿੱਚ ਈਰਾਨ ਦੇ ਸੁਪਰੀਮ ਧਾਰਮਿਕ ਆਗੂ ਅਯਤੁੱਲਾਹ ਖਾਮੇਨੇਈ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਬਾਹਰ ਮੁਸਲਮਾਨ ਭਾਈਚਾਰੇ ਨੇ ਰੋਸ (Protest) ਮੁਜ਼ਾਹਰਾ ਕੀਤਾ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਪੁਤਲਾ ਫੂਕਿਆ।
ਦੁਪਹਿਰ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਦੁਆ ਕਰਵਾਈ ਗਈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਹ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸਰਕਾਰੀ ਅੱਤਵਾਦ (State Terrorism) ਹੈ।
ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਰਵਾਈ ਵਿਰੁੱਧ ਯੂ.ਐੱਨ.ਓ. (UNO) ਵਿੱਚ ਰੋਸ ਦਰਜ ਕਰਵਾਇਆ ਜਾਵੇ ਅਤੇ ਕੌਮੀ ਸੋਗ (National Mourning) ਐਲਾਨਿਆ ਜਾਵੇ।