2023 ਤੱਕ ਹਰ ਸਾਲ 5 ਫੀਸਦੀ ਵਧੇਗਾ ਪ੍ਰਾਪਰਟੀ ਟੈਕਸ, 30 ਸਤੰਬਰ ਤੱਕ ਟੈਕਸ ‘ਚ ਦਿੱਤੀ ਜਾ ਰਹੀ 10% ਛੋਟ

0
947

ਜਲੰਧਰ | ਸ਼ਹਿਰ ‘ਚ 2 ਲੱਖ ਤੋਂ ਵੱਧ ਜਾਇਦਾਦਾਂ ‘ਤੇ 2020-21, 2021-22, 2022-23 ਦੇ ਲਈ ਹਰ ਸਾਲ 5 ਫੀਸਦੀ ਵਾਧੇ ਦੇ ਨਾਲ ਟੈਕਸ ਲਾਗੂ ਹੋਵੇਗਾ, ਮਤਲਬ 3 ਸਾਲ ‘ਚ 15 ਫੀਸਦੀ ਤੱਕ ਵਧੇਗਾ। ਵਰਤਮਾਨ ‘ਚ ਇਹ 5 ਫੀਸਦੀ ਵੱਧ ਚੁੱਕਾ ਹੈ।

ਸਰਕਾਰ ਦੇ ਹੁਕਮ ਅਪ੍ਰੈਲ ‘ਚ ਆਏ ਸਨ ਪਰ ਇਸ ਦੀ ਜਾਣਕਾਰੀ ਦੇਣ ਵਾਲੇ ਬੋਰਡ, ਵੈੱਬਸਾਈਟ ਪੇਜ ਆਦਿ ਸਥਾਪਿਤ ਨਹੀਂ ਕੀਤੇ ਗਏ। ਹੁਣ 30 ਸਤੰਬਰ ਤੋਂ ਪਹਿਲਾਂ ਜੋ ਲੋਕ ਟੈਕਸ ਜਮ੍ਹਾ ਕਰਵਾਉਣ ਆ ਰਹੇ ਹਨ, ਉਹ 5 ਫੀਸਦੀ ਵਾਧਾ ਦੇਖ ਕੇ ਹੈਰਾਨ ਹਨ।

ਇਸ ਤਰੀਕ ਤੱਕ ਟੈਕਸ ਜਮ੍ਹਾ ਕਰਵਾਉਣ ‘ਤੇ 10 ਫੀਸਦੀ ਛੋਟ ਹੈ। ਇਸੇ ਕਰਕੇ ਸੋਮਵਾਰ ਨੂੰ ਜੋ ਲੋਕ ਪਿਛਲੇ ਸਾਲ ਦੇ ਬਰਾਬਰ ਟੈਕਸ ਦੇ ਚੈੱਕ ਬਣਾ ਕੇ ਲਿਆਏ ਸਨ, ਉਨ੍ਹਾਂ ਨੂੰ ਰਿਵਾਈਜ਼ ਕਰਨੇ ਪਏ ਹਨ। ਹੁਣ ਜੇਕਰ ਤੁਸੀਂ ਟੈਕਟ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਜਾਣ ਲਓ ਕਿ ਟੈਕਸ ਦੀ ਦਰ ‘ਚ 5 ਫੀਸਦੀ ਵਾਧਾ ਹੋ ਚੁੱਕਾ ਹੈ।

ਪਹਿਲਾਂ ਘਰ ‘ਤੇ 5 ਰੁਪਏ ਗਜ਼ ਦੀ ਦਰ ਲਾਗੂ ਸੀ, ਜੋ ਹੁਣ 5 ਰੁਪਏ 25 ਪੈਸੇ ਹੋ ਚੁੱਕੀ ਹੈ। ਇਸ ਤਰ੍ਹਾਂ ਵਪਾਰਕ ਪ੍ਰਾਪਰਟੀ  ਨੂੰ 6 ਦੀ ਬਜਾਏ 6.30 ਰੁਪਏ ਦੇਣੇ ਹੋਣਗੇ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।