ਪ੍ਰਾਪਰਟੀ ਡੀਲਰ ਜਲੰਧਰ ਹਾਈਟਸ ‘ਚ ਪੰਜਵੀਂ ਮੰਜ਼ਿਲ ਤੋਂ ਡਿੱਗਿਆ, ਮੌਤ

0
553

ਜਲੰਧਰ, 4 ਦਸੰਬਰ| ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਏਜੀਆਈ ਫਲੈਟਸ ਦੇ ਐਮ ਬਲਾਕ ਵਿੱਚ ਇੱਕ ਕਾਰੋਬਾਰੀ ਪੰਜਵੀਂ ਮੰਜ਼ਿਲ ਤੋਂ ਡਿੱਗ ਗਿਆ। ਮ੍ਰਿਤਕ ਦੀ ਪਛਾਣ ਰਿਤੇਸ਼ ਕੋਹਲੀ ਵਾਸੀ ਜਲੰਧਰ ਹਾਈਟਸ ਬਲਾਕ-ਐਮ ਵਜੋਂ ਹੋਈ ਹੈ।

ਫਿਲਹਾਲ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਘਟਨਾ ਦੇ ਸਮੇਂ ਮ੍ਰਿਤਕ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਪੁਲਿਸ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਹਿਲਾਂ ਸ਼ਿਵਾਜੀ ਪਾਰਕ ਨੇੜੇ ਸਥਿਤ ਇੱਕ ਮਕਾਨ ਵਿੱਚ ਰਹਿੰਦਾ ਸੀ। ਕਰੀਬ 15 ਤੋਂ 20 ਦਿਨ ਪਹਿਲਾਂ ਉਥੋਂ ਜਲੰਧਰ ਹਾਈਟਸ ਵਿਖੇ ਸ਼ਿਫਟ ਹੋ ਗਿਆ ਸੀ। ਰਿਤੇਸ਼ ਦੇ ਦੋ ਬੱਚੇ ਸਨ।

 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਤੇਸ਼ ਸਵੇਰੇ ਕਰੀਬ 4.30 ਵਜੇ ਜਲੰਧਰ ਹਾਈਟਸ ਦੇ ਐਮ ਬਲਾਕ ਦੀ ਪੰਜਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਸੀ। ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਰਿਤੇਸ਼ ਪ੍ਰਾਪਰਟੀ ਡੀਲਰ ਅਤੇ ਟੈਂਟ ਹਾਊਸ ਦਾ ਕੰਮ ਕਰਦਾ ਸੀ। ਘਟਨਾ ਦੇ ਸਮੇਂ ਰਿਤੇਸ਼ ਦੀ ਪਤਨੀ ਸੁਰੁਚੀ ਘਰ ‘ਚ ਸੀ। ਭਰਤ ਮਸੀਹ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਮ੍ਰਿਤਕ ਪਿਛਲੇ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰੂਚੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਾਕੀ ਰਿਸ਼ਤੇਦਾਰਾਂ ਦੇ ਬਿਆਨ ਹਜੇ ਬਾਕੀ ਹਨ।